FacebookTwitterg+Mail

ਫਿਲਮ 'ਦਬੰਗ 3' ਦੇ ਸੈੱਟ 'ਤੇ ਬੈਨ ਹੋਏ ਮੋਬਾਇਲ ਫੋਨ, ਜਾਣੋ ਪੂਰਾ ਮਾਮਲਾ

salman khan has a no phone rule on the sets of dabangg 3
08 August, 2019 10:33:01 AM

ਮੁੰਬਈ(ਬਿਊਰੋ)— ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਦਬੰਗ 3' ਦੀ ਇਸ ਸਮੇਂ ਸ਼ੂਟਿੰਗ ਚੱਲ ਰਹੀ ਹੈ। ਇਸ ਸੀਰੀਜ ਦੀ ਇਹ ਤੀਜੀ ਫਿਲਮ ਹੋਵੇਗੀ ਅਤੇ ਇਸ 'ਚ ਸਲਮਾਨ ਖਾਨ ਆਪਣੇ ਕੈਰਕਟਰ ਚੁਲਬੁਲ ਪਾਂਡੇ ਦਾ ਜਵਾਨ ਅਤੇ ਬੁੱਢੇ ਦੋਵੇਂ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ ਪਹਿਲੀ ਦੋਵਾਂ ਫਿਲਮਾਂ ਦੀ ਪ੍ਰੀਕਵਲ ਦੱਸੀ ਜਾ ਰਹੀ ਹੈ। ਹਾਲ 'ਚ ਖਬਰ ਆਈ ਸੀ ਕਿ ਇਸ ਫਿਲਮ 'ਚ ਮਹੇਸ਼ ਮਾਂਜਰੇਕਰ ਦੀ ਧੀ ਸਈ ਨੂੰ ਵੀ ਲਿਆ ਗਿਆ ਹੈ ਅਤੇ ਉਹ ਕਾਲਜ ਦੇ ਦਿਨਾਂ 'ਚ ਸਲਮਾਨ ਦੀ ਪ੍ਰੇਮਿਕਾ ਦੇ ਰੋਲ 'ਚ ਦਿਖਾਈ ਦੇਵੇਗੀ। ਇਸ ਫਿਲਮ ਤੋਂ ਸਈ ਦੀਆਂ ਤਸਵੀਰਾਂ ਅਤੇ ਉਨ੍ਹਾਂ ਦਾ ਲੁੱਕ ਲੁਕਾ ਕੇ ਰੱਖਿਆ ਜਾ ਰਿਹਾ ਹੈ। ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 'ਦਬੰਗ 3' ਤੋਂ ਉਨ੍ਹਾਂ ਦਾ ਲੁੱਕ ਕਿਸੇ ਵੀ ਤਰ੍ਹਾਂ ਲੀਕ ਨਾ ਹੋਵੇ। ਇਸ ਗੱਲ ਨੂੰ ਸੁਨਿਸਚਿਤ ਕਰਨ ਲਈ ਸਲਮਾਨ ਖਾਨ ਨੇ ਖੁਦ ਹੀ ਕਿਹਾ ਹੈ ਕਿ ਸ਼ੂਟਿੰਗ ਦੌਰਾਨ ਸੈੱਟ 'ਤੇ ਮੋਬਾਇਲ ਫੋਨ ਨੂੰ ਬੈਨ ਕਰ ਦਿੱਤਾ ਜਾਵੇ।

 
 
 
 
 
 
 
 
 
 
 
 
 
 

Life is either cherry red🍒 or midnight blue💫 I choose both🌈 #saieemanjrekar #dabangg3

A post shared by Saiee M Manjrekar (@saieemmanjrekar) on Aug 7, 2019 at 1:06am PDT


ਇਕ ਸੂਤਰ 'ਚ ਦੱਸਿਆ ਸਿਰਫ ਸ਼ੂਟਿੰਗ ਦੌਰਾਨ ਹੀ ਨਹੀਂ ਸਗੋਂ ਸਈ ਨੂੰ ਕਿਹਾ ਗਿਆ ਹੈ ਕਿ ਉਹ ਕਿਤੇ ਵੀ ਪਬਲਿਕ ਪਲੇਸ 'ਤੇ ਨਾ ਜਾਵੇ ਤਾਂਕਿ ਕੋਈ ਉਨ੍ਹਾਂ ਦੀ ਤਸਵੀਰ ਨਾ ਲੈ ਸਕੇ। ਸਲਮਾਨ ਖੁਦ ਸੋਸ਼ਲ ਮੀਡੀਆ 'ਤੇ ਸਈ ਦਾ ਲੁੱਕ ਲੋਕਾਂ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਨ। ਫਿਲਮ ਦੇ ਕਰੂ ਮੈਂਬਰਸ ਨੂੰ ਕਿਹਾ ਗਿਆ ਹੈ ਕਿ ਉਹ ਸੈੱਟ 'ਤੇ ਆਉਣ ਤੋਂ ਪਹਿਲਾਂ ਆਪਣੇ ਫੋਨ ਕਾਊਂਟਰ 'ਤੇ ਜਮਾਂ ਕਰਵਾ ਦਿਓ। ਇਸ ਦੇ ਨਾਲ ਹੀ ਸੈੱਟ 'ਤੇ ਸਕਿਊਰਿਟੀ 'ਚ ਵੀ ਵਾਧਾ ਕਰ ਦਿੱਤਾ ਗਿਆ ਹੈ।
Punjabi Bollywood Tadka
'ਦਬੰਗ 3' ਦਾ ਡਾਇਰੈਕਸ਼ਨ ਪ੍ਰਭੁਦੇਵਾ ਕਰ ਰਹੇ ਹਨ ਅਤੇ ਇਸ ਫਿਲਮ 'ਚ ਸਲਮਾਨ ਤੋਂ ਇਲਾਵਾ ਸੋਨਾਕਸ਼ੀ ਸਿਨਹਾ ਤੇ ਅਰਬਾਜ਼ ਖਾਨ ਵੀ ਆਪਣੇ-ਆਪਣੇ ਕਿਰਦਾਰਾਂ 'ਚ ਨਿਭਾਉਂਦੇ ਦਿਖਾਈ ਦੇਣਗੇ। ਇਹ ਫਿਲਮ 20 ਦਸੰਬਰ 2019 ਨੂੰ ਰਿਲੀਜ਼ ਹੋਵੇਗੀ।


Tags: Salman KhanDabangg 3Saiee Manjrekar Sonakshi SinhaBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari