FacebookTwitterg+Mail

ਸਲਮਾਨ ਖਾਨ ਨੇ ਆਪਣੇ ਚਾਈਨੀਜ਼ ਫੈਨ ਨੂੰ ਪਾਈ ਜੱਫੀ, ਵੀਡੀਓ ਵਾਇਰਲ

salman khan hug to china fan
07 June, 2019 01:30:21 PM

ਮੁੰਬਈ(ਬਿਊਰੋ)— ਸਲਮਾਨ ਖਾਨ ਦੇ ਭਾਰਤ 'ਚ ਹੀ ਨਹੀਂ ਦੁਨੀਆ ਭਰ 'ਚ ਫੈਨ ਹਨ। ਨਜ਼ਦੀਕੀ ਦੇਸ਼ ਚੀਨ 'ਚ ਵੀ ਸਲਮਾਨ ਖਾਨ ਦੀ ਵਧੀਆ ਫੈਨ ਫਾਲੋਇੰਗ ਹੈ। ਸਲਮਾਨ ਖਾਨ ਦੀ 'ਭਾਰਤ' ਦੀ ਚੀਨ 'ਚ ਵੀ ਕਾਫੀ ਤਾਰੀਫ ਹੋ ਰਹੀ ਹੈ। ਉੱਥੇ ਹੀ ਵੀਰਵਾਰ ਨੂੰ ਸਲਮਾਨ ਖਾਨ ਦਾ ਇਕ ਫੈਨ ਉਨ੍ਹਾਂ ਨੂੰ ਮਿਲਣ ਲਈ ਚੀਨ ਤੋਂ ਭਾਰਤ ਆਇਆ। ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ 'ਚ ਉਹ ਆਪਣੇ ਆਪਣੇ ਫੈਨ ਨਾਲ ਗਲੇ ਮਿਲਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕੈਪਸ਼ਨ ਦਿੱਤਾ ਹੈ,''ਫੈਨ ਫਰਾਮ ਚਾਈਨਾ''।

 
 
 
 
 
 
 
 
 
 
 
 
 
 

我什么时候才能见到他啊!😭呜呜呜呜呜呜#salmankhanfans #salmankhansmile #salman #beingsalmankhan #salmankhan

A post shared by 萨米 (@aamirsalmankhan_fanpage) on Jun 6, 2019 at 10:13am PDT


ਦੱਸ ਦੇਈਏ ਕਿ ਫਿਲਹਾਲ ਸਲਮਾਨ 'ਭਾਰਤ' ਦੀ ਸਕਸੈੱਸ ਦਾ ਆਨੰਦ ਮਾਨ ਰਹੇ ਹਨ। ਜੇਕਰ ਫਿਲਮ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਦੇ ਇਸ 'ਚ 6 ਵੱਖ-ਵੱਖ ਕਿਰਦਾਰ ਹਨ। ਇਸ ਫਿਲਮ ਉਹ ਜਵਾਨ ਸਰਕਸ ਚੈਂਪੀਅਨ ਤੋਂ ਲੈ ਕੇ 60 ਸਾਲ ਤੱਕ ਦੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ 'ਚ ਆਜ਼ਾਦੀ ਤੋਂ ਬਾਅਦ ਇਕ ਆਮ ਆਦਮੀ ਦੀ ਸਾਲ 1964 ਤੋਂ ਸਾਲ 2010 ਦੇ ਵਿਚਕਾਰ ਦੀ ਕਹਾਣੀ ਦਿਖਾਈ ਗਈ।


Tags: Salman KhanKatrina Kaif BharatChina FanHugVideo ViralBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari