ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਟਾਈਗਰ ਜ਼ਿੰਦਾ ਹੈ' ਬਾਕਸ ਆਫਿਸ 'ਤੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ।
ਰਿਲੀਜ਼ ਦੇ ਚੌਥੇ ਦਿਨ ਹੀ ਫਿਲਮ ਨੇ 150 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸੇ ਵਿਚਕਾਰ ਸੋਮਵਾਰ ਰਾਤ ਸਲਮਾਨ ਖਾਨ ਆਪਣੀ ਛੋਟੀ ਭੈਣ ਅਰਪਿਤਾ ਖਾਨ ਸ਼ਰਮਾ ਦੀ ਕ੍ਰਿਸਮਸ ਪਾਰਟੀ 'ਚ ਸ਼ਾਮਲ ਹੋਏ।
ਸਲਮਾਨ ਇੱਥੇ ਇੱਕਲੇ ਨਹੀਂ ਬਲਕਿ ਆਪਣੀ ਕਥਿਤ ਗਰਲਫ੍ਰੈਂਡ ਯੂਲੀਆ ਵੰਤੂਰ ਨਾਲ ਪਹੁੰਚੇ। ਇਸ ਦੌਰਾਨ ਬਲੈਕ ਟੀ-ਸ਼ਰਟ ਤੇ ਡੇਨਿਮ ਲੁੱਕ 'ਚ ਸਲਮਾਨ ਕਾਫੀ ਡੈਸ਼ਿੰਗ ਲੱਗ ਰਹੇ ਸਨ।
ਉੱਥੇ ਯੂਲੀਆ ਰੈੱਡ ਆਊਟਫਿੱਟ 'ਚ ਸਪਾਟ ਹੋਈ। ਦੋਹਾਂ ਨੂੰ ਅਰਪਿਤਾ ਦੇ ਪਤੀ ਆਯੂਸ਼ ਸ਼ਰਮਾ ਕਾਰ ਤੱਕ ਡਰਾਪ ਕਰਨ ਆਏ।
ਇਸ ਦੌਰਾਨ ਸਲਮਾਨ ਖਾਨ ਦੀ ਭਾਣਜੀ ਐਲੀਜ਼ਾ ਅਗਨੀਹੋਤਰੀ (ਅਲਵਿਰਾ-ਅਤੁੱਲ ਦੀ ਬੇਟੀ) ਸਮੇਤ ਕਈ ਮਸ਼ਹੂਰ ਸਿਤਾਰੇ ਨਜ਼ਰ ਆਏ।