ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਇਕ ਤਾਜੇ ਮਾਮਲੇ 'ਚ ਕੋਰਟ ਨੇ ਉਨ੍ਹਾਂ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਸਲਮਾਨ ਖਾਨ ਦਾ ਇਹ ਮਾਮਲਾ ਇਕ ਪੱਤਰਕਾਰ ਨਾਲ ਬਦਸਲੂਕੀ ਕਰਨ ਦਾ ਹੈ। ਕੁਝ ਸਮੇਂ ਪਹਿਲਾਂ ਸਲਮਾਨ ਖਾਨ ਮੁੰਬਈ ਦੀਆਂ ਸੜਕਾਂ 'ਤੇ ਸਾਈਕਲ ਚਲਾਉਣ ਨਿਕਲੇ ਸਨ। ਇਹ ਮਾਮਲਾ ਲਿੰਕਿੰਗ ਰੋਡ ਦਾ ਹੈ। ਇਸ ਦੌਰਾਨ ਇਕ ਪੱਤਰਕਾਰ ਨੇ ਸਲਮਾਨ ਖਾਨ ਦਾ ਵੀਡੀਓ ਬਣਾਇਆ ਸੀ, ਜੋ ਉਨ੍ਹਾਂ ਨੂੰ ਰਾਸ ਨਹੀਂ ਆਇਆ। ਉਨ੍ਹਾਂ ਨੇ ਆਪਣੇ ਬਾਡੀਗਾਰਡ ਨਾਲ ਮਿਲ ਕੇ ਪੱਤਰਕਾਰ ਦਾ ਮੋਬਾਇਲ ਖੋਹ ਲਿਆ ਅਤੇ ਬਦਸਲੂਕੀ ਕੀਤੀ। ਘਟਨਾ ਤੋਂ ਬਾਅਦ ਕਾਫੀ ਦਿਨ ਤੱਕ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਛਾਇਆ ਰਿਹਾ ਸੀ। ਇਸ ਮਾਮਲੇ 'ਚ ਪੱਤਰਕਾਰ ਨੇ ਪੁਲਸ 'ਚ ਸਲਮਾਨ ਖਾਨ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪੱਤਰਕਾਰ ਦੀ ਸ਼ਿਕਾਇਤ ਤੋਂ ਬਾਅਦ ਸਲਮਾਨ ਖਾਨ ਦੇ ਇਕ ਬਾਡੀਗਾਰਡ ਨੇ ਵੀ ਸ਼ਿਕਾਇਤ ਦਿੱਤੀ ਕਿ ਉਹ ਬਿਨਾਂ ਆਗਿਆ ਦੇ ਵੀਡੀਓ ਬਣਾ ਰਿਹਾ ਸੀ।
ਦੱਸਣਯੋਗ ਹੈ ਕਿ ਮਾਮਲੇ ਤੋਂ ਬਾਅਦ 25 ਜੂਨ ਨੂੰ ਪੱਤਰਕਾਰ ਨੇ ਕੋਰਟ ਦਾ ਦਰਵਾਜਾ ਖੜ੍ਹਕਾਇਆ। ਦੋ ਮਹੀਨੇ ਬਾਅਦ ਕੋਰਟ ਨੇ ਐੱਫ. ਆਈ. ਆਰ. ਦਰਜ ਕਰਨ ਤੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਕੋਰਟ ਨੇ ਪੁਲਸ ਤੋਂ 14 ਅਕਤੂਬਰ ਤੱਕ ਰਿਪੋਰਟ ਸੌਂਪਣ ਦਾ ਆਦੇਸ਼ ਦਿੱਤਾ ਹੈ। ਮੁੰਬਈ ਦੇ ਅੰਧੇਰੀ ਕੋਰਟ ਵਲੋਂ ਜਾਰੀ ਆਦੇਸ਼ 'ਚ ਸਲਮਾਨ ਖਾਨ ਤੇ ਉਸ ਦੇ ਬਾਡੀਗਾਰਡ 'ਤੇ ਧਾਰਾ 324, 392, 426, 506 (2), 34 'ਚ ਕਾਰਵਾਈ ਕੀਤੀ ਗਈ ਹੈ।