ਮੁੰਬਈ— ਸੁਪਰਸਟਾਰ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਟਿਊਬਲਾਈਟ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੇ ਬਾਵਜੂਦ ਉਹ ਫੈਮਿਲੀ ਪਾਰਟੀ ਲਈ ਸਮਾਂ ਕੱਢਣਾ ਨਹੀਂ ਭੁੱਲਦੇ ਹਨ। ਦੱਸਣਯੋਗ ਹੈ ਕਿ ਸੋਹੇਲ ਖਾਨ ਦੇ ਬੇਟੇ ਦੀ ਜਨਮਦਿਨ ਪਾਰਟੀ 'ਚ ਪੂਰਾ ਖਾਨ ਪਰਿਵਾਰ ਮੌਜੂਦ ਸੀ ਪਰ ਸਲਮਾਨ ਦੀ ਮੌਜੂਦਗੀ ਨੇ ਪਾਰਟੀ 'ਚ ਜਿਵੇਂ ਚਾਰ ਚੰਨ ਲਗਾ ਦਿੱਤੇ। ਇਸ ਮੌਕੇ ਸਲਮਾਨ ਤੇ ਉਸ ਦੀ ਗਰਲਫਰੈਂਡ ਯੂਲੀਆ ਵੰਤੂਰ ਇਕੋ ਗੱਡੀ 'ਚ ਪਾਰਟੀ 'ਚ ਸ਼ਿਰਕਤ ਕਰਨ ਪਹੁੰਚੇ। ਸਲਮਾਨ-ਯੂਲੀਆ ਤੋਂ ਇਲਾਵਾ ਅਰਬਾਜ਼ ਖਾਨ, ਸੋਹੇਲ ਖਾਨ, ਆਯੂਸ਼ ਸ਼ਰਮਾ ਤੇ ਅੰਮ੍ਰਿਤਾ ਅਰੋੜਾ ਖਾਨ ਵੀ ਕੈਮਰੇ 'ਚ ਕੈਦ ਹੋਏ। ਦੱਸਣਯੋਗ ਹੈ ਕਿ ਆਉਣ ਵਾਲੀ ਫਿਲਮ 'ਟਿਊਬਲਾਈਟ' 'ਚ ਸਲਮਾਨ ਖਾਨ, ਸੋਹੇਲ ਖਾਨ ਤੇ ਚੀਨੀ ਅਭਿਨੇਤਰੀ ਝੂ-ਝੂ ਮੁੱਖ ਭੂਮਿਕਾ 'ਚ ਹਨ।