ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨਾਲ ਕਈ ਸੁਪਰਹਿੱਟ ਫਿਲਮਾਂ ਕਰਨ ਵਾਲੀ ਕਰਿਸ਼ਮਾ ਕਪੂਰ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ। ਅਸਲ 'ਚ ਕਰਿਸ਼ਮਾ ਨੇ ਸਲਮਾਨ ਖਾਨ, ਕਰੀਨਾ ਕਪੂਰ ਖਾਨ ਤੇ ਆਪਣੇ ਰਿਸ਼ਤਿਆਂ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਕਰਿਸ਼ਮਾ ਨੇ ਆਪਣੀ ਛੋਟੀ ਭੈਣ ਕਰੀਨਾ ਕਪੂਰ ਖਾਨ ਖਿਲਾਫ ਅਜਿਹੀ ਗੱਲ ਆਖ ਦਿੱਤੀ ਹੈ ਕਿ, ਜਿਸ ਨੂੰ ਸੁਣ ਕੇ ਕਰੀਨਾ ਵੀ ਹੈਰਾਨ ਤੇ ਪਰੇਸ਼ਾਨ ਹੋ ਸਕਦੀ ਹੈ। ਕਰਿਸ਼ਮਾ ਦੇ ਇਸ ਵੱਡੇ ਬਿਆਨ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਹਾਲ ਹੀ 'ਚ ਕਰਿਸ਼ਮਾ ਰਿਐਲਿਟੀ ਸ਼ੋਅ 'ਐਂਟਰਟੇਨਮੈਂਟ ਕੀ ਰਾਤ ਲਿਮਿਟੇਡ' 'ਚ ਪਹੁੰਚੀ ਸੀ। ਜੱਜ ਦੇ ਤੌਰ 'ਤੇ ਪਹੁੰਚੀ ਕਰਿਸ਼ਮਾ ਨੇ ਸਲਮਾਨ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਕਾਫੀ ਗੱਲਾਂ ਸ਼ੇਅਰ ਕੀਤੀਆਂ। ਇਸ ਦੌਰਾਨ ਉਸ ਨੇ ਦੱਸਿਆ ਕਿ ਕਰੀਨਾ ਦੀ ਤੁਲਨਾ 'ਚ ਸਲਮਾਨ ਉਸ ਦੇ ਜ਼ਿਆਦਾ ਕਰੀਬ ਹੈ। ਇਸ ਗੱਲ ਨੂੰ ਜਾਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਦੌਰਾਨ ਕਰਿਸ਼ਮਾ ਆਪਣੀਆਂ ਗੱਲਾਂ ਨੂੰ ਵਿਸਥਾਰ 'ਚ ਦੱਸਦੇ ਹੋਏ ਬੋਲੀ, ''ਕਰੀਨਾ ਦੀ ਤੁਲਨਾ 'ਚ ਸਲਮਾਨ ਮੇਰੇ ਜ਼ਿਆਦਾ ਕਰੀਬ ਹੈ। ਸਾਡੀ ਦੋਸਤੀ ਲੰਬੇ ਸਮੇਂ ਤੋਂ ਹੈ। ਸਲਮਾਨ ਲਈ ਕਰੀਨਾ ਇਕ ਛੋਟੀ ਭੈਣ ਵਾਂਗ ਹੈ ਤੇ ਉਹ ਹੁਣ ਵੀ ਉਸ ਨੂੰ ਇਕ ਬੱਚੀ ਹੀ ਮੰਨਦੇ ਹਨ।'' ਦੱਸ ਦੇਈਏ ਕਿ ਕਰੀਨਾ ਕਪੂਰ ਨੇ ਸਲਮਾਨ ਖਾਨ ਨਾਲ ਫਿਲਮ 'ਬਾਡੀਗਾਰਡ' ਤੇ 'ਬਜਰੰਗੀ ਭਾਈਜਾਨ' 'ਚ ਉਨ੍ਹਾਂ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ। ਦੱਸਣਯੋਗ ਹੈ ਕਿ ਸਲਮਾਨ ਖਾਨ ਤੇ ਕਰਿਸ਼ਮਾ ਕਪੂਰ ਨੇ 'ਜੁੜਵਾ', 'ਅੰਦਾਜ਼ ਅਪਨਾ ਅਪਨਾ', 'ਦੁਹਲਨ ਹਮ ਲੇ ਜਾਏਗੇ' ਤੇ 'ਬੀਵੀ ਨੰਬਰ 1' ਵਰਗੀਆਂ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਕਰਿਸ਼ਮਾ ਤੇ ਸਲਮਾਨ ਦੀ ਜੋੜੀ 90 ਦੇ ਦਹਾਕੇ ਦੀ ਸਭ ਤੋਂ ਸੁਪਰਹਿੱਟ ਜੋੜੀਆਂ 'ਚੋਂ ਇਕ ਮੰਨੀ ਜਾਂਦੀ ਸੀ। ਦਰਸ਼ਕਾਂ ਨੇ ਇਨ੍ਹਾਂ ਦੀਆਂ ਫਿਲਮਾਂ ਨੂੰ ਕਾਫੀ ਪਸੰਗ ਕੀਤਾ।