FacebookTwitterg+Mail

'ਭਾਰਤ' ਦੇ ਟਰੇਲਰ 'ਚ ਦੇਖਣ ਨੂੰ ਮਿਲਣਗੇ ਸਲਮਾਨ ਦੇ 6 ਲੁੱਕ

salman khan katrina kaif bharat trailer duration
10 April, 2019 10:53:42 AM

ਮੁਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਇਸ ਸਾਲ ਈਦ ਦੇ ਖਾਸ ਮੌਕੇ ਆਪਣੀ ਫਿਲਮ 'ਭਾਰਤ' ਨਾਲ ਧਮਾਕਾ ਕਰਨ ਦੀ ਤਿਆਰੀ ਕਰ ਚੁੱਕੇ ਹਨ। ਦੱਸ ਦਈਏ ਕਿ ਸਲਮਾਨ ਦੀ 'ਭਾਰਤ' ਦਾ ਟਰੇਲਰ ਬਹੁਤ ਹੀ ਜਲਦ ਰਿਲੀਜ਼ ਹੋਣ ਵਾਲਾ ਹੈ। ਕੁਝ ਮਹੀਨੇ ਪਹਿਲਾਂ ਹੀ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ 'ਚ ਭਾਈਜਾਨ ਕਈ ਵੱਖ-ਵੱਖ ਲੁੱਕ 'ਚ ਨਜ਼ਰ ਆਏ ਸਨ।

Punjabi Bollywood Tadka

ਹੁਣ ਫੈਨਜ਼ ਨੂੰ 'ਭਾਰਤ' ਦੇ ਟਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਅਲੀ ਅੱਬਾਸ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਸੀ ਕਿ ਉਹ ਅਪ੍ਰੈਲ ਦੇ ਆਖਰੀ ਹਫਤੇ 'ਚ ਯਾਨੀ 24 ਅਪ੍ਰਲ ਨੂੰ 'ਭਾਰਤ' ਦਾ ਟਰੇਲਰ ਰਿਲੀਜ਼ ਕਰ ਰਹੇ ਹਨ। ਹਾਲਾਂਕਿ ਹੁਣ ਖਬਰਾਂ ਆ ਰਹੀਆਂ ਹਨ ਕਿ ਫਿਲਮ ਦਾ ਟਰੇਲਰ 3 ਮਿੰਟ 12 ਸੈਕਿੰਡ ਦਾ ਹੋਵੇਗਾ, ਜਿਸ ਨੂੰ ਇਕ ਗ੍ਰੈਂਡ ਈਵੈਂਟ ਦੌਰਾਨ ਲੌਂਚ ਕੀਤਾ ਜਾਵੇਗਾ।
Punjabi Bollywood Tadka
ਦੱਸ ਦਈਏ ਕਿ 'ਭਾਰਤ' ਦੇ ਟਰੇਲਰ 'ਚ ਵੀ ਸਲਮਾਨ ਖਾਨ ਦੇ 6 ਵੱਖ-ਵੱਖ ਅੰਦਾਜ਼ ਦੇਖਣ ਨੂੰ ਮਿਲਣਗੇ। ਸਲਮਾਨ ਦੀ 'ਭਾਰਤ' ਕੋਰੀਅਨ ਫਿਲਮ 'ਓਥ ਟੂ ਮਾਈ ਫਾਦਰ' ਓਫੀਸ਼ੀਅਲ ਹਿੰਦੀ ਰੀਮੇਕ ਹੈ। ਇਸ ਫਿਲਮ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ, ਤੱਬੂ, ਨੌਰਾ ਫਤੇਹੀ, ਦਿਸ਼ਾ ਪਟਾਨੀ, ਜੈਕੀ ਸ਼ਰਾਫ ਤੇ ਸੁਨੀਲ ਗਰੋਵਰ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

Punjabi Bollywood Tadka


Tags: Salman KhanBharatKatrina KaifTrailer DurationDisha PataniNora FatehiAli Abbas Zafar

Edited By

Sunita

Sunita is News Editor at Jagbani.