ਮੁੰਬਈ (ਬਿਊਰੋ)— ਬਾਲੀਵੁੱਡ ਮਸ਼ਹੂਰ ਅਦਾਕਾਰਾ ਰਾਣੀ ਮੁਖਰਜੀ ਦੀ ਫਿਲਮ 'ਹਿਚਕੀ' 23 ਮਾਰਚ ਯਾਨੀ ਕੱਲ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ। ਇੰਨੀ ਦਿਨੀਂ ਉਹ ਆਪਣੀ ਸਟਾਰਰ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸੇ ਸਿਲਸਿਲੇ 'ਚ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ 'ਹਿਚਕੀ' ਬਾਰੇ ਦੱਸਦੇ ਹੋਏ ਕਿਹਾ, ''ਮੇਰੀ ਇਕ ਹਿਚਕੀ ਸੀ ਕਿ ਮੈਂ ਆਪਣੇ ਕੰਮ ਨੂੰ ਹਲਕੇ 'ਚ ਲੈਂਦਾ ਸੀ ਪਰ ਹੁਣ ਮੈਂ ਆਪਣੇ ਕੰਮ ਨੂੰ ਗੰਭੀਰਤਾ ਨਾਲ ਕਰਦਾ ਹਾਂ ਕਿਉਕਿ ਕੰਮ ਤੋਂ ਬੇਹਿਤਰ ਹੋਰ ਕੁਝ ਵੀ ਨਹੀਂ। ਸਲਮਾਨ ਨੇ ਆਪਣੇ ਫੈਨਜ਼ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਤੁਸੀਂ ਵੀ ਆਪਣੇ ਕੰਮ ਨੂੰ ਗੰਭੀਰਤਾ ਨਾਲ ਕਰੋ ਅਤੇ ਕੀਤੇ ਹੋਏ ਕੰਮ ਦੀ ਸ਼ਲਾਂਘਾ ਕਰੋ।''
ਦੱਸਣਯੋਗ ਹੈ ਕਿ 'ਹਚਕੀ' ਫਿਲਮ 'ਚ ਰਾਣੀ ਮੁਖਰਜੀ 'ਨੈਨਾ ਮਾਥੁਰ' ਨਾਂ ਦੀ ਟੀਚਰ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਵਿਚ ਉਸ ਨੂੰ 'ਟਾਰੇਟ ਸਿੰਡਰੋਮ' ਨਾਂ ਦੀ ਬੀਮਾਰੀ ਹੈ। ਇਸ ਵਜ੍ਹਾ ਕਰਕੇ ਉਸ ਨੂੰ ਲਗਾਤਾਰ ਹਿਚਕੀ ਆਉਂਦੀ ਹੈ ਅਤੇ ਜੋ ਉਸ ਦੇ ਕਰੀਅਰ 'ਚ ਰੁਕਾਵਟ ਬਣਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਸਿਧਾਰਤ ਮਲਹੋਤਰਾ ਨੇ ਕੀਤਾ ਹੈ ਅਤੇ ਆਦਿਤਿਆ ਚੋਪੜਾ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ।