ਮੁੰਬਈ (ਬਿਊਰੋ) — ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਬੀਤੇ ਦਿਨੀਂ ਮੁੰਬਈ 'ਚ ਆਪਣੀ ਫਿਲਮ 'ਨੋਟਬੁੱਕ' ਦੇ ਟਰੇਲਰ ਲਾਂਚ ਮੌਕੇ ਪਹੁੰਚੇ। ਜਿਥੇ ਸਲਮਾਨ ਦਾ ਮਾਚੋ ਲੁੱਕ ਦੇਖਣ ਨੂੰ ਮਿਲਿਆ। ਇਸ ਦੌਰਾਨ ਸਲਮਾਨ ਖਾਨ ਨੇ ਬਲੈਕ ਟੀ-ਸ਼ਰਟ ਪਾਈ ਸੀ, ਜਿਸ 'ਚ ਉਹ ਕਾਫੀ ਹੈਂਡਸਮ ਲੱਗ ਰਹੇ ਸਨ।
ਇਸ ਤੋਂ ਇਲਾਵਾ ਅਰਬਾਜ਼ ਖਾਨ ਵੀ ਟਰੇਲਰ ਲਾਂਚ ਮੌਕੇ ਪਹੁੰਚੇ। ਦੋਵਾਂ ਦਾ ਸਟਾਈਲਿਸ਼ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਸਲਮਾਨ-ਅਰਬਾਜ਼ ਤੋਂ ਇਲਾਵਾ ਫਿਲਮ ਦੀ ਮੁੱਖ ਜੋੜੀ ਜ਼ਹੀਰ ਇਕਬਾਲ ਤੇ ਪ੍ਰਨੂਤਨ ਬਹਿਲ ਵੀ ਪਹੁੰਚੇ ਸਨ।
ਦੱਸ ਦਈਏ ਕਿ ਨਿਤਿਨ ਕੱਕੜ ਨੇ ਆਪਣੀ ਇਸ ਫਿਲਮ ਨਾਲ ਜ਼ਹੀਰ ਇਕਬਾਲ ਤੇ ਪ੍ਰਨੂਤਨ ਬਹਿਰ ਨੂੰ ਲੌਂਚ ਕਰ ਰਹੇ ਹਨ।
ਫਿਲਮ ਦੀ ਸ਼ੂਟਿੰਗ ਵੱਡੇ ਪੈਮਾਨੇ 'ਤੇ ਕਸ਼ਮੀਰ 'ਚ ਹੋਈ ਹੈ।
ਫਿਲਮ ਦੇ ਨਿਰਮਾਤਾ ਸਲਮਾਨ ਖਾਨ ਹਨ ਅਤੇ ਇਹ ਫਿਲਮ 29 ਮਾਰਚ 2019 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।