FacebookTwitterg+Mail

ਰਮੇਸ਼ ਤੌਰਾਨੀ ਦੀ ਦੀਵਾਲੀ ਪਾਰਟੀ ’ਚ ਫੈਨ ਦੀ ਇਹ ਹਰਕਤ ਦੇਖ ਭੜਕੇ ਸਲਮਾਨ ਖਾਨ, ਵੀਡੀਓ

salman khan loses his temper when fan take selfie at ramesh taurani diwali bash
21 October, 2019 11:51:07 AM

ਮੁੰਬਈ(ਬਿਊਰੋ)- ਸਲਮਾਨ ਖਾਨ ਇਨ੍ਹੀਂ ਦਿਨੀਂ ‘ਦਬੰਗ 3’ ਦੀ ਸ਼ੂਟਿੰਗ ਕਰ ਰਹੇ ਹਨ। ਹਾਲ ਹੀ ਵਿਚ ਉਹ ਆਪਣੀ ਫਿਲਮ ਦੀ ਅਦਾਕਾਰਾ ਸਾਈ ਮਾਂਜਰੇਕਰ ਨਾਲ ਰਮੇਸ਼ ਤੌਰਾਨੀ ਦੀ ਦੀਵਾਲੀ ਪਾਰਟੀ ਵਿਚ ਪਹੁੰਚੇ ਸਨ। ਇਸ ਦੌਰਾਨ ਸਲਮਾਨ ਨੇ ਸਾਈ ਨਾਲ ਮੀਡੀਆ ਨੂੰ ਪੋਜ ਦਿੱਤੇ। ਇਸ ਦੌਰਾਨ ਸਲਮਾਨ ਦੇ ਇਕ ਫੈਨ ਨੇ ਕੁਝ ਅਜਿਹਾ ਕਰ ਦਿੱਤਾ, ਜਿਸ ਨਾਲ ਉਹ ਭੜਕ ਗਏ। ਦਰਅਸਲ, ਸਲਮਾਨ ਅਤੇ ਸਾਈ ਮੀਡੀਆ ਨੂੰ ਪੋਜ ਦੇ ਰਹੇ ਸਨ। ਸਾਈ ਥੋੜ੍ਹਾ ਜਿਹਾ ਪਿੱਛੇ ਹਟੀ ਤਾਂ ਇਕ ਫੈਨ ਆ ਕੇ ਸਲਾਮਨ ਨਾਲ ਸੈਲਫੀ ਲੈਣ ਲੱਗਾ। ਉਦੋਂ ਸਲਮਾਨ ਉਸ ’ਤੇ ਭੜਕ ਗਏ। ਸਲਮਾਨ ਦੇ ਬਾਡੀਗਾਰਡ ਆਏ ਅਤੇ ਫੈਨ ਨੂੰ ਉੱਥੋ ਲੈ ਗਏ। ਸਲਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

#SalmanKhan and #saieemanjrekar at @rameshtaurani #diwalibash #viralbhayani @viralbhayani

A post shared by Viral Bhayani (@viralbhayani) on Oct 16, 2019 at 9:25pm PDT


ਇਸ ਵੀਡੀਓ ਨੂੰ ਬਾਲੀਵੁੱਡ ਫੋਟੋਗ੍ਰਾਫਰ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਕੁਝ ਫੈਨਜ਼ ਨੇ ਪਸੰਦ ਕੀਤਾ ਤਾਂ ਕੁਝ ਸਲਮਾਨ ਨੂੰ ਟਰੋਲ ਕਰਨ ਲੱਗੇ। ਇਕ ਯੂਜ਼ਰ ਨੇ ਕਿਹਾ, ‘‘ਸਲਮਾਨ ਹਮੇਸ਼ਾ ਐਟੀਟਿਊਡ ਵਿਚ ਹੀ ਰਹਿੰਦੇ ਹਨ।’’ ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ,‘‘ਜਿਨ੍ਹਾਂ ਫੈਨਜ਼ ਨੇ ਸਲਮਾਨ ਨੂੰ ਬਣਾਇਆ ਹੈ, ਉਨ੍ਹਾਂ ਨੂੰ ਉਸ ਫੈਨ ਨਾਲ ਚੰਗੀ ਤਰ੍ਹਾਂ ਪੇਸ਼ ਆਉਣਾ ਚਾਹੀਦਾ ਸੀ। ਗੁੱਸੇ ਹੋਣ ਦੀ ਜ਼ਰੂਰਤ ਨਹੀਂ ਸੀ।’’ ਇਕ ਹੋਰ ਨੇ ਲਿਖਿਆ, ‘‘ਉਸ ਫੈਨ ਦੀ ਬੇਇੱਜ਼ਤੀ ਹੋਈ ਹੈ।’’
Punjabi Bollywood Tadka
ਦੱਸ ਦੇਈਏ ਕਿ ਜਦੋਂ ਸਲਮਾਨ, ਸਾਈ ਨਾਲ ਪਾਰਟੀ ’ਚੋਂ ਬਾਹਰ ਨਿਕਲਦੇ ਹਨ ਤਾਂ ਸਾਈ ਫੋਟੋਗ੍ਰਾਫਰ ਨੂੰ ਪੋਜ ਦੇਣ ਲੱਗਦੀ ਹੈ ਤਾਂ ਸਲਮਾਨ, ਸਾਈ ਨੂੰ ਚਿੜਾਉਂਦੇ ਹੋਏ ਕਹਿੰਦੇ ਹਨ, ਠੀਕ ਹੈ ਸਾਈ। ਦੱਸਣਯੋਗ ਹੈ ਕਿ ਸਲਮਾਨ ਖਾਨ ਦੀ ਫਿਲਮ ‘ਦਬੰਗ 3’ ਈਦ 2020 ‘ਚ ਰਿਲੀਜ਼ ਹੋਵੇਗੀ।


Tags: Salman KhanRamesh TauraniDiwali PartySaiee ManjrekarVideo

About The Author

manju bala

manju bala is content editor at Punjab Kesari