ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਇਨ੍ਹੀਂ ਦਿਨੀਂ 'ਭਾਰਤ' ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਹਾਲ ਹੀ 'ਚ ਦਬੰਗ ਖਾਨ ਮੁੰਬਈ 'ਚ ਇਸ ਫਿਲਮ ਦਾ ਪਹਿਲਾ ਸ਼ੈਡਿਊਲ ਪੂਰਾ ਕਰਕੇ ਮਾਲਟਾ ਲਈ ਰਵਾਨਾ ਹੋਏ ਸਨ। ਮਾਲਟਾ ਜਾਂਦੇ ਹੋਏ ਸਲਮਾਨ ਦੀਆਂ ਏਅਰਪਰੋਟ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ 'ਚ ਉਨ੍ਹਾਂ ਦੀ ਭੈਣ ਤੇ ਅਲਵੀਰਾ ਅਤੇ ਮਾਂ ਸਲਮਾ ਵੀ ਦਿਸੀ ਸੀ। ਮਾਲਟਾ 'ਚ 'ਭਾਰਤ' ਫਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਦੀ ਵੈਨਿਟੀ ਵੈਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇੰਨਾਂ ਤਾਂ ਜ਼ਰੂਰ ਆਖ ਸਕਦੇ ਹਾਂ ਕਿ ਸਲਮਾਨ ਦਾ ਜਲਵਾ 7 ਸਮੁੰਦਰ ਪਾਰ ਵੀ ਕਾਇਮ ਹੈ। ਸਲਮਾਨ ਖਾਨ ਦੀ ਵੈਨਿਟੀ ਵੈਨ ਦੀਆਂ ਤਸਵੀਰਾਂ ਨੂੰ ਪਹਿਲਾਂ 'ਭਾਰਤ' ਫਿਲਮ ਦੇ ਪ੍ਰੋਡਿਊਸਰ ਨਿਖਿਲ ਨਮਿਤ ਨੇ ਸ਼ੇਅਰ ਕੀਤਾ ਸੀ, ਜਿਸ ਨੂੰ ਸਲਮਾਨ ਦੇ ਫੈਨ ਕਲੱਬ ਨੇ ਸ਼ੇਅਰ ਕੀਤਾ।
ਇੰਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਦੀ ਕੀਮਤ ਕਰੋੜਾਂ 'ਚ ਹੋਵੇਗੀ। ਇਸ ਵੈਨਿਟੀ ਵੈਨ 'ਚ ਜ਼ਰੂਰਤ ਦੀ ਹਰ ਚੀਜ਼ ਮੌਜ਼ੂਦ ਹੈ ਫਿਰ ਭਾਵੇਂ ਉਹ ਆਰਾਮਦਾਇਕ ਸੋਫਾ ਜਾਂ ਫਿਰ ਟੀ. ਵੀ.। ਇਸ ਵੈਨਿਟੀ ਵੈਨ ਦੇ ਅੰਦਰ ਸਲਮਾਨ ਖਾਨ ਦੀ ਵੱਡੀ ਜਿਹੀ ਤਸਵੀਰ ਵੀ ਲੱਗੀ ਹੈ। ਇਸ ਤੋਂ ਪਹਿਲਾਂ ਵੀ ਸਲਮਾਨ ਖਾਨ ਦੀ ਵੈਨਿਟੀ ਵੈਨ ਦੀਆਂ ਕਈ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ।
ਦੱਸਣਯੋਗ ਹੈ ਕਿ ਸ਼ੂਟਿੰਗ ਦੌਰਾਨ ਆਪਣੇ ਸੀਨ ਦਾ ਇੰਤਜ਼ਾਰ ਕਰਦੇ ਹੋਏ ਜ਼ਿਆਦਾਤਰ ਸੈਲੀਬ੍ਰਿਟੀਜ਼ ਦਾ ਸਮਾਂ ਵੈਨਿਟੀ ਵੈਨ 'ਚ ਹੀ ਬੀਤ ਹੁੰਦਾ ਹੈ। ਇਸ ਵਜ੍ਹਾ ਕਰਕੇ ਜ਼ਿਆਦਾਤਰ ਸਿਤਾਰਿਆਂ ਦੀ ਵੈਨਿਟੀ ਵੈਨ ਕਾਫੀ ਮਹਿੰਗੀ ਹੁੰਦੀ ਹੈ। ਇਸ ਵੈਨਿਟੀ ਵੈਨ 'ਚ ਉਹ ਸਾਰੀਆਂ ਸੁੱਖ ਸੁਵਿਧਾਵਾਂ ਹੁੰਦੀਆਂ ਹਨ, ਜੋ ਕਿਸੇ ਹੋਟਲ ਜਾਂ ਫਿਰ ਘਰ 'ਚ ਮੌਜ਼ੂਦ ਹੁੰਦੀਆਂ ਹਨ। ਅਜਿਹੇ 'ਚ ਇਸ ਨੂੰ ਚੱਲਦਾ ਫਿਰਦਾ ਮਹਿਲ ਵੀ ਕਿਹਾ ਜਾ ਸਕਦਾ ਹੈ। ਕੁਝ ਹੀ ਸਿਤਾਰੇ ਹਨ, ਜਿਨ੍ਹਾਂ ਦੀ ਵੈਨਿਟੀ ਵੈਨ ਕਾਫੀ ਮਹਿੰਗੀ ਹੈ, ਜਿਸ 'ਚ ਦਬੰਗ ਖਾਨ ਦਾ ਨਾਂ ਵੀ ਸ਼ਾਮਲ ਹੈ।