FacebookTwitterg+Mail

ਮਹਿੰਗੀ ਨਹੀਂ ਹੋਵੇਗੀ 'ਭਾਰਤ' ਦੀ ਟਿਕਟ, ਦਰਸ਼ਕਾਂ 'ਚ ਵਧਿਆ ਉਤਸ਼ਾਹ

salman khan movie bharat ticket prices low
03 June, 2019 09:27:45 PM

ਜਲੰਧਰ (ਬਿਊਰੋ)— ਸਲਮਾਨ ਖਾਨ ਸਟਾਰਰ 'ਭਾਰਤ' ਫਿਲਮ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਤਿਉਹਾਰੀ ਸੀਜ਼ਨ ਤੇ ਸਲਮਾਨ ਦੇ ਜਾਦੂ ਦੇ ਬਾਵਜੂਦ ਟਿਕਟ ਦੀਆਂ ਕੀਮਤਾਂ 'ਚ ਵਾਧਾ ਨਹੀਂ ਕੀਤਾ ਗਿਆ। ਇਸ ਫਿਲਮ ਦੀ ਟਿਕਟ ਦੇ ਰੇਟ 'ਅਵੈਂਜਰਸ' ਤੋਂ ਵੀ ਘੱਟ ਹਨ। ਦਰਸ਼ਕਾਂ 'ਚ ਫਿਲਮ ਦੀਆਂ ਟਿਕਟਾਂ ਦੀ ਬੁਕਿੰਗ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

'ਸੁਲਤਾਨ' ਤੇ 'ਟਾਈਗਰ ਜ਼ਿੰਦਾ ਹੈ' ਤੋਂ ਬਾਅਦ ਸਲਮਾਨ ਖਾਨ ਤੇ ਨਿਰਦੇਸ਼ਕ ਅਲੀ ਅੱਬਾਸ ਦੀ ਜੋੜੀ ਮੁੜ ਇਕ ਬਲਾਕਬਸਟਰ ਫਿਲਮ ਦੇਣ ਨੂੰ ਤਿਆਰ ਹੈ। ਇਸ ਫਿਲਮ ਦੀ ਟਿਕਟ ਦੀ ਕੀਮਤ ਆਮ ਫਿਲਮਾਂ ਦੀ ਟਿਕਟ ਦੇ ਬਰਾਬਰ ਹੀ ਹੈ। ਸੂਤਰਾਂ ਮੁਤਾਬਕ ਈਦ ਵਾਲੇ ਦਿਨ ਰਿਲੀਜ਼ ਹੋਣ ਦੇ ਬਾਵਜੂਦ ਸਲਮਾਨ ਖਾਨ ਦੀ ਇਸ ਫਿਲਮ ਦੀ ਟਿਕਟਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ।

ਅੱਜ ਤੋਂ ਭਾਰਤ ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ ਤੇ ਦਰਸ਼ਕ ਧੜਾਧੜ ਇਸ ਫਿਲਮ ਦੀਆਂ ਟਿਕਟਾਂ ਖਰੀਦ ਰਹੇ ਹਨ। ਸਲਮਾਨ ਪ੍ਰਤੀ ਦਰਸ਼ਕਾਂ ਦਾ ਬਹੁਤ ਪਿਆਰ ਦੇਖਣ ਨੂੰ ਮਿਲ ਰਿਹਾ ਹੈ। ਉਹ ਇਸ ਦੀ ਐਡਵਾਂਸ ਬੁਕਿੰਗ ਲਈ ਲਾਈਨਾਂ 'ਚ ਲੱਗ ਰਹੇ ਹਨ। 'ਭਾਰਤ' ਫਿਲਮ 'ਚ 6 ਦਹਾਕਿਆਂ ਤੱਕ ਫੈਲੇ ਇਕ ਵਿਅਕਤੀ ਦੇ ਸਫਰ ਨੂੰ ਦਿਖਾਇਆ ਜਾਵੇਗਾ। ਇਸ ਫਿਲਮ 'ਚ ਸਲਮਾਨ 6 ਵੱਖ-ਵੱਖ ਕਿਰਦਾਰਾਂ 'ਚ ਨਜ਼ਰ ਆਉਣਗੇ।


Tags: Salman KhanTicket Prices LowAli Abbas ZafarKatrina KaifBollywood UpdateNew Bollywood Movie

Edited By

Lakhan

Lakhan is News Editor at Jagbani.