ਮੁੰਬਈ— ਜੋਧਪੁਰ ਦੀ ਅਦਾਲਤ ਤੋਂ ਬਰੀ ਕੀਤੇ ਜਾਣ ਤੋਂ ਬਾਅਦ ਸਲਮਾਨ ਖਾਨ ਤੇ ਉਨ੍ਹਾਂ ਦੀ ਭੈਣ ਅਲਵੀਰਾ ਖਾਨ ਨੇ ਮੁੰਬਈ ਲਈ ਫਲਾਈਟ ਲੈ ਲਈ ਹੈ। ਦੋਵੇਂ ਚਾਰਟਰਡ ਪਲੇਨ ਤੋਂ ਜਾ ਰਹੇ ਹਨ। ਸਲਮਾਨ ਮੁੰਬਈ ਜਾ ਕੇ 'ਬਿੱਗ ਬੌਸ 10' ਤੇ 'ਟਿਊਬਲਾਈਨ' ਦੀ ਸ਼ੂਟਿੰਗ 'ਚ ਰੁੱਝ ਜਾਣਗੇ। ਦੱਸਣਯੋਗ ਹੈ ਕਿ ਹੁਣ ਬਿੱਗ ਬੌਸ ਦਾ ਫਿਨਾਲੇ ਨਜ਼ਦੀਕ ਹੈ, ਇਸ ਲਈ ਉਸ ਨੂੰ ਪੂਰਾ ਕਰਨਾ ਸਲਮਾਨ ਦਾ ਪਹਿਲਾ ਕੰਮ ਹੋ ਸਕਦਾ ਹੈ।
ਕਾਲੇ ਹਿਰਣ ਦੇ ਸ਼ਿਕਾਰ ਨਾਲ ਜੁੜੇ 18 ਸਾਲ ਪੁਰਾਣੇ ਆਰਮਜ਼ ਕੇਸ 'ਚ ਜੋਧਪੁਰ ਦੀ ਅਦਾਲਤ ਨੇ ਬੁੱਧਵਾਰ ਨੂੰ ਸਲਮਾਨ ਖਾਨ ਨੂੰ ਬਰੀ ਕਰ ਦਿੱਤਾ। ਸਲਮਾਨ ਖਾਨ ਆਪਣੀ ਭੈਣ ਅਲਵੀਰਾ ਨਾਲ ਸੈਸ਼ਨ ਕੋਰਟ ਪਹੁੰਚੇ। ਕੁਝ ਹੀ ਮਿੰਟਾਂ 'ਚ ਅਦਾਲਤ ਦਾ ਫੈਸਲਾ ਆ ਗਿਆ ਤੇ ਸਲਮਾਨ ਖਾਨ ਬਰੀ ਹੋ ਗਏ। ਜੱਜ ਨੇ ਡੇਢ ਲਾਈਨਾਂ ਦਾ ਫੈਸਲਾ ਸੁਣਾਉਂਦਿਆਂ ਸਲਮਾਨ ਨੂੰ ਬਰੀ ਕਰ ਦਿੱਤਾ। ਇਸ ਤੋਂ ਪਹਿਲਾਂ ਜੱਜ ਨੇ ਸਲਮਾਨ ਦੇ ਵਕੀਲ ਨੂੰ ਅੱਧੇ ਘੰਟੇ 'ਚ ਸਲਮਾਨ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਸਰਕਾਰੀ ਵਕੀਲ ਨੇ ਕਿਹਾ ਕਿ ਸਲਮਾਨ ਨੂੰ ਸੁਨੇਹੇ ਦਾ ਲਾਭ ਮਿਲਿਆ।