FacebookTwitterg+Mail

ਸਲਮਾਨ ਖਾਨ ਨੇ ਸੁਣਾਇਆ ਸਹਿ-ਅਦਾਕਾਰਾ ਦਾ 'ਮਜ਼ੇਦਾਰ' ਕਿੱਸਾ, ਵੀਡੀਓ ਤੇਜ਼ੀ ਨਾਲ ਵਾਇਰਲ

salman khan old video viral
26 April, 2018 02:03:31 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਾਰਨ ਸੁਰਖੀਆਂ 'ਚ ਰਹਿੰਦੇ ਹਨ ਪਰ ਹਾਲ ਹੀ 'ਚ ਸਾਡੇ ਹੱਥ ਉਨ੍ਹਾਂ ਦੀ ਇਕ ਪੁਰਾਣੀ ਵੀਡੀਓ ਲੱਗੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਲਮਾਨ ਖਾਨ ਆਪਣੀ ਇਕ ਸਹਿ-ਅਦਾਕਾਰਾ ਨਾਲ ਵਾਪਰੀ ਇਕ ਘਟਨਾ ਸੁਣਾ ਰਹੇ ਹਨ ਅਤੇ ਜਦੋਂ ਤੁਸੀਂ ਵੀ ਇਹ ਵੀਡੀਓ ਦੇਖੋਗੇ ਤਾਂ ਆਪਣਾ ਹਾਸਾ ਰੋਕਣ ਤੋਂ ਬੇਕਾਬੂ ਹੋ ਜਾਓਗੇ। ਅਸਲ 'ਚ ਇਹ ਵੀਡੀਓ ਸਾਲ 2014 ਦੀ ਹੈ, ਜਦੋਂ ਸਲਮਾਨ ਖਾਨ ਬਤੌਰ ਗੈਸਟ ਟੀ. ਵੀ. ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦਾ ਹਿੱਸਾ ਬਣੇ ਸਨ, ਉਸ ਸਮੇਂ ਇਸ ਸ਼ੋਅ 'ਚ ਸੋਫੀ ਚੌਧਰੀ ਵੀ ਸੀ। ਅਸਲ 'ਚ ਇਸ ਵੀਡੀਓ ਨੂੰ ਸੋਫੀ ਚੌਧਰੀ ਨੇ ਹੀ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ ਅਤੇ ਵੀਡੀਓ 'ਚ ਸਲਮਾਨ ਖਾਨ, ਸੋਫੀ ਚੌਧਰੀ ਨਾਲ ਵਾਪਰੀ ਇਕ ਘਟਨਾ ਦੱਸਦੇ ਹੋਏ ਦਿਖ ਰਹੇ ਹਨ।

ਇਸ ਵੀਡੀਓ 'ਚ ਸਲਮਾਨ ਖਾਨ ਦੱਸ ਰਹੇ ਹਨ ਕਿ ਉਹ ਸੋਫੀ ਨਾਲ ਇਕ ਸੀਨ ਸ਼ੂਟ ਕਰ ਰਹੇ ਸਨ, ਜਿਸ 'ਚ ਸੋਫੀ ਨੂੰ ਬਾਈਕ ਚਲਾਉਣੀ ਸੀ ਅਤੇ ਬਾਈਕ ਚਲਾਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਡਰੈੱਸ ਨੂੰ ਬਾਈਕ 'ਤੇ ਸਾਈਡ 'ਚ ਫੈਲਾ ਲਈ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਬਾਈਕ ਚਲਾਈ ਤਾਂ ਉਨ੍ਹਾਂ ਨੂੰ ਡਰੈੱਸ ਹਵਾ 'ਚ ਉੱਪਰ ਵੱਲ ਉੱਡ ਗਈ। ਸੋਫੀ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਮੇਰੇ ਬਾਰੇ 'ਚ ਸਭ ਤੋਂ ਫਨੀ, ਅੰਬੈਰੀਸਿੰਗ ਅਤੇ ਕਿਊਟ ਕਹਾਣੀ... ਖੁਦ ਉਸ ਵਿਅਕਤੀ ਨੇ ਦੱਸੀ...'' ਉੱਥੇ ਸਲਮਾਨ ਖਾਨ ਦੇ ਪ੍ਰੋਜੈਕਟ ਦੀ ਜੇਕਰ ਗੱਲ ਕਰੀਏ ਤਾਂ ਉਹ ਅੱਜਕਲ ਕਸ਼ਮੀਰ 'ਚ ਆਪਣੀ ਫਿਲਮ 'ਰੇਸ 3' ਦੇ ਆਖਿਰੀ ਸ਼ੈਡਿਊਲ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਜੈਕਲੀਨ ਫਰਨਾਂਡੀਜ਼ ਲੀਡ ਰੋਲ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫਿਲਮ 'ਚ ਅਨਿਲ ਕਪੂਰ, ਬੌਬੀ ਦਿਓਲ, ਡੇਜ਼ੀ ਸ਼ਾਹ, ਸਾਕਿਬ ਸਲੀਮ ਵਰਗੇ ਕਲਾਕਾਰ ਨਜ਼ਰ ਆਉਣਗੇ ਅਤੇ ਇਸ ਫਿਲਮ ਨੂੰ ਈਦ 'ਤੇ ਰਿਲੀਜ਼ ਕੀਤਾ ਜਾਵੇਗਾ। ਸਲਮਾਨ ਖਾਨ ਦੀ ਇਸ ਫਿਲਮ ਦਾ ਨਿਰਦੇਸ਼ਨ ਰੇਮੋ ਡਿਸੂਜ਼ਾ ਵਲੋਂ ਕੀਤਾ ਗਿਆ ਹੈ। 'ਰੇਸ 3' ਤੋਂ ਬਾਅਦ ਸਲਮਾਨ ਖਾਨ ਆਪਣੀ ਅਗਲੀ ਫਿਲਮ 'ਭਾਰਤ' ਦੀ ਸ਼ੂਟਿੰਗ ਸ਼ੁਰੂ ਕਰਨਗੇ।


Tags: Salman KhanSophie ChoudryTwitter VideoViralJhalak Dikhhla JaaRace 3

Edited By

Chanda Verma

Chanda Verma is News Editor at Jagbani.