ਮੁੰਬਈ— ਦੱਖਣ ਭਾਰਤੀ ਫਿਲਮਾਂ ਦੇ ਸੁਪਰਸਟਾਰ ਸੂਰਿਆ ਆਪਣੀ ਆਉਣ ਵਾਲੀ ਫਿਲਮ '24' ਦਾ ਹਿੰਦੀ ਰਿਮੇਕ ਬਣਾਉਣਾ ਚਾਹੁੰਦੇ ਹਨ। '24' ਇਕ ਸਾਇੰਸ ਫਿਕਸ਼ਨ ਅਤੇ ਐਕਸ਼ਨ ਨਾਲ ਭਰਪੂਰ ਫਿਲਮ ਹੈ, ਜਿਸ ਦਾ ਨਿਰਦੇਸ਼ਨ ਵਿਕਰਮ ਕੁਮਾਰ ਕਰ ਰਹੇ ਹਨ। ਇਹ ਫਿਲਮ ਮਈ 2016 'ਚ ਰਿਲੀਜ਼ ਹੋਣ ਵਾਲੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਹਿੰਦੀ ਰੀਮੇਕ 'ਚ ਕੰਮ ਕਰਨ ਲਈ ਸੁਰਿਆ ਸਲਮਾਨ ਖਾਨ ਅਤੇ ਰਿਤਿਕ ਰੋਸ਼ਨ ਦੋਹਾਂ ਨਾਲ ਗੱਲ ਕਰ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਮਈ 'ਚ ਫਿਲਮ ਦੇ ਰਿਲੀਜ਼ ਹੋ ਜਾਣ ਤੋਂ ਬਾਅਦ ਇਸ ਦੇ ਹਿੰਦੀ ਰੀਮੇਕ ਦਾ ਕੰਮ ਵੀ ਸ਼ੁਰੂ ਹੋ ਜਾਵੇਗਾ।
ਦੱਸਣਯੋਗ ਹੈ ਕਿ ਸਲਮਾਨ ਮੌਜੂਦਾ ਸਮੇਂ 'ਚ ਆਪਣੀ ਫਿਲਮ 'ਸੁਲਤਾਨ' 'ਚ ਰੁੱਝੇ ਹੋਏ ਹਨ। ਦੂਜੇ ਪਾਸੇ ਰਿਤਿਕ ਵੀ 'ਮੋਹਨਜੋਦੜੋ' ਅਤੇ ਫਿਰ ਸੰਜੇ ਗੁਪਤਾ ਦੀ ਫਿਲਮ 'ਕਾਬਿਲ' 'ਚ ਮਸਰੂਫ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਫਿਲਮ ਰਿਤਿਕ ਜਾਂ ਸਲਮਾਨ 'ਚੋਂ ਕਿਸ ਦੇ ਹੱਥ ਲੱਗਦੀ ਹੈ।