ਮੁੰਬਈ (ਬਿਊਰੋ) — ਬੀਤੇ ਦਿਨੀਂ ਮਹਾਰਾਸ਼ਟਰ ਦੇ ਕਈ ਹਿੱਸਿਆਂ 'ਚ ਆਏ ਨਿਸਰਗ ਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ ਸੀ। ਇਸ ਤੂਫਾਨ ਨੇ ਮੁੰਬਈ 'ਚ ਵੀ ਕਈ ਥਾਵਾਂ 'ਤੇ ਅਜਿਹੀ ਤਬਾਹੀ ਮਚਾਈ ਹੈ ਕਿ ਲੋਕ ਬਿਜਲੀ ਪਾਣੀ ਵਰਗੀਆਂ ਬੁਨਿਆਦੀ ਸੁਵਧਾਵਾਂ ਲਈ ਤਰਸ ਗਏ ਹਨ। ਉਥੇ ਇਸ ਤੂਫਾਨ ਕਾਰਨ ਸਲਮਾਨ ਖਾਨ ਦੇ ਪਨਵੇਲ ਸਥਿਤ ਫਾਰਮ ਹਾਊਸ 'ਤੇ ਵੀ ਜ਼ਬਰਦਸਤ ਤਬਾਹੀ ਦੇਖਣ ਨੂੰ ਮਿਲੀ। ਹਾਲ ਹੀ 'ਚ ਸਲਮਾਨ ਖਾਨ ਦੇ ਫਾਰਮਹਾਊਸ ਦੀਆਂ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਦੇ ਜਰੀਏ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਫਾਰਮ ਹਾਊਸ 'ਚ ਤਬਾਹੀ ਦਾ ਮੰਜਰ ਸਾਫ ਦੇਖਣ ਨੂੰ ਮਿਲ ਰਿਹਾ ਹੈ।

ਦਰਅਸਲ, ਹਾਲ ਹੀ 'ਚ ਸਲਮਾਨ ਖਾਨ ਦੇ ਫਾਰਮ ਹਾਊਸ ਦੀਆਂ ਤਸਵੀਰਾਂ ਯੂਲੀਆ ਵੰਤੂਰ ਨੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ 'ਚ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਤੂਫਾਨ ਤੋਂ ਪਹਿਲਾਂ ਅਤੇ ਬਾਅਦ ਮੰਜਰ ਸਾਫ ਦੇਖਣ ਨੂੰ ਮਿਲ ਰਿਹਾ ਹੈ। ਯੂਲੀਆ ਵੰਤੂਰ ਨੇ ਜਿਹੜੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਉਨ੍ਹਾਂ 'ਚ ਤੇਜ਼ ਹਵਾਵਾਂ, ਤਾਬੜਤੋੜ ਬਾਰਿਸ਼ (ਮੀਂਹ), ਟੁੱਟੇ ਹੋਏ ਦਰੱਖਤ ਅਤੇ ਤਬਾਹੀ ਦੇ ਕਈ ਸਬੂਤ ਦੇਖਣ ਨੂੰ ਮਿਲ ਰਹੇ ਹਨ। ਉਥੇ ਹੀ ਇਸ ਦੇ ਨਾਲ ਹੀ ਯੂਲੀਆ ਵੰਤੂਰ ਗੁਜਰ ਜਾਣ ਤੋਂ ਬਾਅਦ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਅਸਲ 'ਚ ਕਾਫੀ ਹੈਰਾਨ ਕਰਨ ਵਾਲੀਆਂ ਹਨ। ਉਨ੍ਹਾਂ ਦੇ ਫਾਰਮ ਹਾਊਸ 'ਤੇ ਕਈ ਵੱਡੇ-ਵੱਡੇ ਰੁੱਖ ਟੁੱਟ ਕੇ ਡਿੱਗੇ ਨਜ਼ਰ ਆ ਰਹੇ ਹਨ।

ਦੱਸਣਯੋਗ ਹੈ ਕਿ ਯੂਲੀਆ ਵੰਤੂਰ ਤਾਲਾਬੰਦੀ ਦੌਰਾਨ ਸਲਮਾਨ ਖਾਨ ਦੇ ਫਾਰਮ ਹਾਊਸ 'ਚ ਰੁਕੀ ਹੋਈ ਹੈ। ਇਥੇ ਜੈਕਲੀਨ ਫਰਨਾਂਡਿਜ਼ ਅਤੇ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਆਪਣੇ ਪੂਰੇ ਪਰਿਵਾਰ ਨਾਲ ਰਹਿ ਰਹੀ ਹੈ। ਸਾਰੇ ਲੋਕ ਮਿਲ ਕੇ ਪੂਰੀ ਤਰ੍ਹਾਂ ਤਾਲਾਬੰਦੀ ਦੇ ਨਿਯਮਾਂ ਦਾ ਪਾਲਣ ਕਰਦੇ ਵੀ ਵਿਖਾਈ ਦਿੱਤੇ।