FacebookTwitterg+Mail

ਜੇਕਰ ਸਲਮਾਨ ਨੂੰ ਜੇਲ ਹੁੰਦੀ ਤਾਂ ਫਸ ਜਾਂਦੀਆਂ ਇਹ ਫਿਲਮਾਂ, 200 ਕਰੋੜ ਸਨ ਦਾਅ 'ਤੇ...

salman khan prison
18 January, 2017 08:35:54 PM
ਨਵੀਂ ਦਿੱਲੀ- ਸਲਮਾਨ ਖਾਨ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਬਾਕਸ ਆਫਿਸ 'ਤੇ ਲਕਸ਼ਮੀ ਦੀ ਕ੍ਰਿਪਾ ਲੈ ਕੇ ਆ ਰਹੇ ਹਨ। ਅੱਜ ਜੋਧਪੁਰ ਕੋਰਟ 'ਚ ਆਰਮਜ਼ ਐਕਟ ਦੇ ਅਧੀਨ ਉਨ੍ਹਾਂ ਦੇ ਕੇਸ ਦੀ ਸੁਣਵਾਈ 'ਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਪਹਿਲੇ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ 7 ਸਾਲ ਦੀ ਜੇਲ ਹੋ ਸਕਦੀ ਸੀ। ਜੇਕਰ ਬਾਲੀਵੁੱਡ ਦੇ 'ਪ੍ਰੇਮ' ਨੂੰ ਜੇਲ ਹੋ ਜਾਂਦੀ ਤਾਂ ਇਨ੍ਹਾਂ ਫਿਲਮਾਂ 'ਤੇ ਤਲਵਾਰ ਲਟਕ ਸਕਦੀ ਸੀ ਜਿਨ੍ਹਾਂ ਦੇ ਜ਼ਰੀਏ ਇੰਡਸਟ੍ਰੀ ਦੇ ਕਰੋੜਾਂ ਰੁਪਏ ਦਾਅ 'ਤੇ ਸਨ-
'ਟਿਊਬਲਾਈਟ'
ਫਿਲਮ 'ਟਿਊਬਲਾਈਟ' ਇਸੇ ਸਾਲ ਈਦ 'ਤੇ ਰਿਲੀਜ਼ ਹੋਣੀ ਹੈ। ਫਿਲਮ 'ਚ ਸਲਮਾਨ ਦੇ ਅਪੋਜ਼ਿਟ ਚੀਨ ਦੀ ਅਦਾਕਾਰਾ ਹੈ। ਜੇਕਰ ਸਲਮਾਨ ਨੂੰ ਜੇਲ ਹੋ ਜਾਂਦੀ ਤਾਂ ਇਹ ਫਿਲਮ ਲਟਕ ਸਕਦੀ ਸੀ। ਫਿਲਮ ਦੀ ਸ਼ੂਟਿੰਗ ਅਜੇ ਚੱਲ ਰਹੀ ਹੈ। ਫਿਲਹਾਲ ਇਸ 'ਤੇ 90-100 ਕਰੋੜ ਖਰਚ ਹੋ ਚੁੱਕੇ ਹਨ।
ਸੂਤਰਾਂ ਅਨੁਸਾਰ,'ਟਿਊਬਲਾਈਟ' ਨੂੰ ਲੈ ਕੇ ਜੋ ਇਸ਼ਤਿਹਾਰ ਦੀ ਡੀਲ ਕੀਤੀ ਗਈ ਹੈ, ਉਸ ਦੇ ਮੁਤਾਬਕ 5 ਕਰੋੜ ਪ੍ਰਤੀ ਐਡ ਚਾਰਜ ਹੋਏ ਹਨ। ਜੇਕਰ ਸਲਮਾਨ ਖਾਨ ਦੀ ਇਸ ਵੱਡੀ ਫਿਲਮ ਨਾਲ 15 ਬ੍ਰੈਂਡ ਵੀ ਜੁੜਦੇ ਹਨ ਤਾਂ ਮਾਮਲਾ ਸਿੱਧਾ 75 ਕਰੋੜ ਦਾ ਬਣਦਾ ਹੈ।
'ਟਾਈਗਰ ਜ਼ਿੰਦਾ ਹੈ'
ਸਲਮਾਨ ਖਾਨ ਦੀ ਇਹ ਫਿਲਮ 22 ਦਸੰਬਰ 2017 ਨੂੰ ਰਿਲੀਜ਼ ਹੋਵੇਗੀ। ਫਿਲਮ ਦਾ ਕਾਫੀ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਰਿਲੀਜ਼ ਡੇਟ ਨੂੰ ਦੱਸਦਾ ਹੋਇਆ ਇਸ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ। ਫਿਲਹਾਲ 'ਟਾਈਗਰ ਜ਼ਿੰਦਾ ਹੈ' ਦੇ ਪ੍ਰੀ-ਪ੍ਰੋਡਕਸ਼ਨ 'ਤੇ 5-10 ਕਰੋੜ ਰੁਪਏ ਖਰਚ ਕਰ ਚੁੱਕੇ ਹਨ।
'ਬਿਗ ਬੌਸ 10'
ਸਲਮਾਨ ਖਾਨ 'ਬਿਗ ਬੌਸ 10' ਦੇ ਪ੍ਰਤੀ ਐਪੀਸੋਡ ਦੇ 5-7 ਕਰੋੜ ਚਾਰਜ ਕਰਦੇ ਹਨ। ਅਜੇ ਫਿਨਾਲੇ ਬਾਕੀ ਹੈ। ਜੇਕਰ ਸਲਮਾਨ ਨੂੰ ਜੇਲ ਹੋ ਜਾਂਦੀ ਤਾਂ 10-15 ਕਰੋੜ ਦੀ ਰਕਮ ਫਸ ਸਕਦੀ ਸੀ।
'ਜੁੜਵਾ 2'
ਸਲਮਾਨ ਖਾਨ ਦੀ ਹਿੱਟ ਫਿਲਮ 'ਜੁੜਵਾ' ਦੇ ਇਸ ਸੀਕੁਅਲ 'ਚ ਉਂਝ ਤਾਂ ਵਰੁਣ ਧਵਨ ਲੀਡ ਰੋਲ 'ਚ ਹਨ ਪਰ ਸਲਮਾਨ ਦਾ ਇਕ ਕੈਮਿਓ ਵੀ ਹੈ। ਇਨ੍ਹਾਂ ਖਬਰਾਂ ਦੇ ਦਮ 'ਤੇ ਇਸ ਫਿਲਮ ਦਾ ਕ੍ਰੇਜ਼ ਦੱਸਿਆ ਜਾ ਰਿਹਾ ਹੈ। ਜੇਕਰ ਸਲਮਾਨ ਨੂੰ ਜੇਲ ਹੋ ਜਾਂਦੀ ਤਾਂ ਇਸ ਦਾ ਕੁਝ ਅਸਰ 'ਜੁੜਵਾ 2' 'ਤੇ ਵੀ ਪੈਂਦਾ।
ਦਬੰਗ 3
'ਦਬੰਗ' ਸੀਰੀਜ਼ ਦੇ ਇਸ ਸੀਕੁਅਲ ਦੀ ਸ਼ੂਟਿੰਗ 2018 ਤੋਂ ਸ਼ੁਰੂ ਹੋਣ ਦੀਆਂ ਖਬਰਾਂ ਹਨ। ਅਦਾਕਾਰਾ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ ਪਰ ਚਰਚਾ ਹੈ ਕਿ ਇਸ 'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਹਾਲਾਂਕਿ ਇਹ ਫਿਲਮ ਸਲਮਾਨ ਦੇ ਇਨ-ਹਾਊਸ ਪ੍ਰੋਡਕਸ਼ਨ ਦੀਹੋਵੇਗੀ। ਪਰ ਬਾਕਸ ਆਫਿਸ 'ਤੇ 'ਦਬੰਗ ਖਾਨ' ਦਾ ਦੇਰ ਨਾਲ ਆਉਣਾ, ਇੰਡਸਟ੍ਰੀ ਨੂੰ ਕਰੋੜਾਂ ਦਾ ਨੁਕਸਾਨ ਹੋ ਸਕਦਾ ਸੀ।
ਇਸ ਤਰ੍ਹਾਂ ਸੂਤਰਾਂ ਦੇ ਹਿਸਾਬ ਨਾਲ ਸਲਮਾਨ ਖਾਨ 'ਤੇ ਕਰੀਬ 200 ਕਰੋੜ ਦਾ ਦਾਅ ਲੱਗਿਆ ਸੀ।

Tags: ਸਲਮਾਨ ਖਾਨਜੇਲ ਫਿਲਮਾਂ Salman Khan prison movies 200 million200 ਕਰੋੜ

About The Author

Anuradha Sharma

Anuradha Sharma is News Editor at Jagbani.