FacebookTwitterg+Mail

ਸ਼ਰਟਲੈੱਸ ਹੋ ਕੇ ਸਲਮਾਨ ਖਾਨ ਨੇ ਕੀਤਾ ਸ਼ਾਹਰੁਖ ਦੀ 'ਡੀਅਰ ਜ਼ਿੰਦਗੀ' ਨੂੰ ਪ੍ਰਮੋਟ

salman khan promote dear zindagi
27 November, 2016 03:56:13 PM
ਮੁੰਬਈ— ਸਲਮਾਨ ਖਾਨ ਤੇ ਸ਼ਾਹਰੁਖ ਖਾਨ ਦੋਵੇਂ ਹੀ ਇਕ-ਦੂਜੇ ਦੀਆਂ ਫਿਲਮਾਂ ਨੂੰ ਪ੍ਰਮੋਟ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਸ਼ਾਹਰੁਖ ਨੇ ਸਲਮਾਨ ਦੀ 'ਬਜਰੰਗੀ ਭਾਈਜਾਨ' ਨੂੰ ਪ੍ਰਮੋਟ ਕੀਤਾ ਸੀ ਤਾਂ ਸਲਮਾਨ ਨੇ ਸ਼ਾਹਰੁਖ ਦੀ 'ਦਿਲਵਾਲੇ' ਨੂੰ। ਇਕ ਵਾਰ ਮੁੜ ਸਲਮਾਨ, ਸ਼ਾਹਰੁਖ ਖਾਨ ਦੀ 'ਡੀਅਰ ਜ਼ਿੰਦਗੀ' ਫਿਲਮ ਨੂੰ ਪ੍ਰਮੋਟ ਕਰਨ ਲਈ ਸ਼ਰਟਲੈੱਸ ਹੋ ਗਏ ਹਨ। ਅਸਲ 'ਚ ਸਲਮਾਨ ਨੇ ਟਵਿਟਰ 'ਤੇ ਐਂਟੀ-ਓਬੇਸਿਟੀ ਡੇਅ (ਮੋਟਾਪਾ ਵਿਰੋਧੀ ਦਿਵਸ) 'ਤੇ ਲਿਖਿਆ ਕਿ ਅੱਜ ਦੇ ਦਿਨ ਸ਼ਾਹਰੁਖ-ਆਲੀਆ ਦੀ 'ਡੀਅਰ ਜ਼ਿੰਦਗੀ' ਨੂੰ ਇੰਜੁਆਏ ਕਰੋ।
'ਡੀਅਰ ਜ਼ਿੰਦਗੀ' 'ਚ ਸਲਮਾਨ ਦੀ ਚਰਚਾ ਵੀ ਕੀਤੀ ਗਈ ਹੈ। ਆਲੀਆ ਫਿਲਮ 'ਚ ਸਿਨੇਮਾਟੋਗ੍ਰਾਫਰ ਬਣੀ ਹੈ, ਇਸ ਲਈ ਉਸ ਨੇ ਮਾਤਾ-ਪਿਤਾ ਉਸ ਨੂੰ ਪੁੱਛਦੇ ਹਨ ਕਿ ਉਹ ਕਦੇ ਸਲਮਾਨ ਨੂੰ ਮਿਲੀ ਹੈ। ਇਸੇ ਤਰ੍ਹਾਂ 'ਸੁਲਤਾਨ' 'ਚ ਸਲਮਾਨ ਨੇ ਵੀ ਸ਼ਾਹਰੁਖ ਦੇ ਇਕ ਡਾਇਲਾਗ ਨੂੰ ਬੋਲਿਆ ਸੀ।

Tags: ਸਲਮਾਨ ਖਾਨ Salman Khan ਡੀਅਰ ਜ਼ਿੰਦਗੀ Dear Zindagi ਸ਼ਾਹਰੁਖ ਖਾਨ Shahrukh Khan ਆਲੀਆ Alia Bhatt