FacebookTwitterg+Mail

ਸਲਮਾਨ ਨੂੰ ਗੂਗਲ ਨੇ ਦੱਸਿਆ ਘਟੀਆ ਐਕਟਰ, ਪੂਰੀ ਖਬਰ ਜਾਣ ਕੇ ਫੈਨਜ਼ ਨੂੰ ਵੀ ਲੱਗੇਗਾ ਵੱਡਾ ਝਟਕਾ

salman khan race 3
27 June, 2018 02:27:51 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਰੇਸ 3' ਇੰਨੀ ਦਿਨੀਂ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇੰਨੀ ਵੱਡੀ ਸਟਾਰ ਕਾਸਟ ਤੇ ਮਹਿੰਗਾ ਬਜਟ ਹੋਣ ਦੇ ਬਾਵਜੂਦ ਵੀ ਇਹ ਫਿਲਮ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਣ 'ਚ ਅਸਫਲ ਰਹੀ ਹੈ। ਹੁਣ ਫਿਲਮ ਨੂੰ ਇਕ ਹੋਰ ਝਟਕਾ ਲੱਗਾ, ਜਿਸ ਨੂੰ ਜਾਣ ਕੇ ਸਲਮਾਨ ਖਾਨ ਦੇ ਫੈਨਜ਼ ਨਿਰਾਸ਼ ਤੇ ਹੈਰਾਨ ਵੀ ਹੋ ਸਕਦੇ ਹਨ।
Punjabi Bollywood Tadka
ਹਾਲ ਹੀ 'ਚ ਸਿਨੇਮਾ ਸਨਾਲ ਜੁੜੇ ਸਾਰੇ ਰਿਕਾਰਡ ਨੂੰ ਤਿਆਰ ਕਰਨ ਵਾਲੀ ਆਈ. ਐੱਮ. ਡੀ. ਬੀ. ਨੇ ਫਿਲਮਾਂ ਨੂੰ ਲੈ ਕੇ ਆਪਣੀ ਰੇਟਿੰਗ ਲਿਸਟ ਜਾਰੀ ਕੀਤੀ ਹੈ। ਇਸ ਰੇਟਿੰਗ ਲਿਸਟ 'ਚ 'ਰੇਸ 3' ਨੂੰ ਵੱਡਾ ਝਟਕਾ ਲਗਾ ਹੈ। ਇਕ ਵੈੱਬਸਾਈਟ ਨੇ 'ਰੇਸ 3' ਨੂੰ ਭਾਰਤ ਦੀਆਂ 100 ਬੇਕਾਰ ਤੇ ਘੱਟ ਰੇਟਿੰਗ ਵਾਲੀ ਫਿਲਮਾਂ 'ਚ ਸ਼ਾਮਲ ਕੀਤਾ ਹੈ।
Punjabi Bollywood Tadka
ਇਸ ਦੀ ਰੇਟਿੰਗ ਇਨ੍ਹਾਂ ਫਿਲਮਾਂ ਦੇ ਰਿਵਿਊ ਤੇ ਸੋਸ਼ਲ ਮੀਡੀਆ 'ਤੇ ਯੂਜ਼ਰਸ ਦੀਆਂ ਪ੍ਰਤੀਕਿਰਿਆਵਾਂ ਮੁਤਾਬਕ ਤੈਅ ਕੀਤੀ ਗਈ ਹੈ। ਖਰਾਬ ਰੇਟਿੰਗ ਵਾਲੀ ਇਸ ਫਿਲਮ ਲਿਸਟ 'ਚ ਭਾਰਤ ਦੀ ਫਿਲਮ 'ਦ੍ਰੋਣਾ', 'ਹਿੰਮਤਵਾਲਾ', 'ਹਮਸ਼ਕਲ', 'ਕਿਯਾ ਕੂਲ ਹੈ ਹਮ 3' ਤੇ 'ਤੀਸ ਮਾਰ ਖਾਂ' ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ। ਅਜਿਹੀ 'ਚ 'ਰੇਸ 3' ਦੀ ਇਸ ਲਿਸਟ  'ਚ ਸ਼ਾਮਲ ਹੋਣ ਨਾਲ ਸਲਮਾਨ ਖਾਨ ਦੇ ਫੈਨਜ਼ ਵੀ ਹੈਰਾਨ ਹਨ।
Punjabi Bollywood Tadka
ਦੱਸ ਦੇਈਏ ਕਿ 'ਰੇਸ 3' ਨੂੰ ਲੈ ਕੇ ਦਰਸ਼ਕਾਂ ਦੇ ਵੱਖ-ਵੱਖ ਰਿਵਿਊ ਸੁਣਨ ਨੂੰ ਮਿਲੇ ਸਨ। ਇਸ ਫਿਲਮ ਨੇ ਹੁਣ ਤੱਕ ਕਰੀਬ 270 ਕਰੋੜ ਦਾ ਕਾਰੋਬਾਰ ਕੀਤਾ ਹੈ। ਸਲਮਾਨ ਦੀ 'ਰੇਸ 3' 'ਚ ਜੈਕਲੀਨ ਫਰਨਾਂਡੀਜ਼, ਅਨਿਲ ਕਪੂਰ, ਬੌਬੀ ਦਿਓਲ, ਡੇਜ਼ੀ ਸ਼ਾਹ, ਸਾਕਿਬ ਸਲੀਮ ਵਰਗੇ ਕਲਾਕਾਰ ਮੁੱਖ ਭੂਮਿਕਾ 'ਚ ਹਨ। ਇਸ ਫਿਲਮ ਨੂੰ ਰੇਮੋ ਡਿਸੂਜਾ ਨੇ ਡਾਇਰੈਕਟ ਕੀਤਾ ਹੈ।


Tags: Salman KhanRace 3Lowest RatedIMDBJacqueline FernandezAnil KapoorBobby DeolDaisy ShahSaqib Saleem

Edited By

Sunita

Sunita is News Editor at Jagbani.