FacebookTwitterg+Mail

ਬਾਲੀਵੁੱਡ 'ਚ ਕੋਰੋਨਾ ਵਾਇਰਸ ਦਾ ਅਸਰ, ਫਿਲਮਾਂ ਦਾ ਰੁਕਿਆ ਕੰਮ

salman khan radhe corona virus effect shooting cancal
05 March, 2020 04:30:30 PM

ਨਵੀਂ ਦਿੱਲੀ (ਬਿਊਰੋ) : ਭਾਰਤ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਲੋਕ ਇਸ ਬੀਮਾਰੀ ਨੂੰ ਲੈ ਕੇ ਕਾਫੀ ਡਰੇ ਹੋਏ ਹਨ ਤੇ ਹਰ ਮੁਸ਼ਕਿਲ 'ਚ ਸਾਵਧਾਨੀ ਵਰਤ ਰਹੇ ਹਨ। ਇਸ ਵਾਇਰਸ ਦੇ ਡਰ ਕਾਰਨ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੀ ਸ਼ੂਟਿੰਗ ਕੈਂਸਲ ਕਰ ਦਿੱਤੀ ਹੈ। ਖਬਰ ਹੈ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਸਲਮਾਨ ਖਾਨ ਨੇ ਵੀ ਆਪਣੀ ਆਉਣ ਵਾਲੀ ਨਵੀਂ ਫਿਲਮ ‘ਰਾਧੇ’ ਦੀ ਥਾਈਲੈਂਡ ਸ਼ੂਟਿੰਗ ਕੈਂਸਲ ਕਰ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ ਹੁਣ ਥਾਈਲੈਂਡ ਵਿਚ ਸ਼ੂਟ ਹੋਣ ਵਾਲੇ ਸੀਕਵੈਂਸ ਦੀ ਸ਼ੂਟਿੰਗ ਮੁੰਬਈ ਵਿਚ ਕੀਤੀ ਜਾਵੇਗੀ।


ਹਾਲਾਂਕਿ ਥਾਈਲੈਂਡ ਸ਼ੂਟਿੰਗ ਕੈਂਸਲ ਹੋਣ ਨੂੰ ਲੈ ਕੇ ਕੋਈ ਆਫੀਸ਼ੀਅਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਹੀ ਹਾਲ ਹੀ ਵਿਚ ਦੀਪਿਕਾ ਪਾਦੂਕੋਣ ਨੇ ਵੀ ਕੋਰੋਨਾਵਾਇਰਸ ਦਾ ਖਤਰਾ ਦੇਖਦਿਆਂ ਫਰਾਂਸ 'ਚ ਪੈਰਿਸ ਫੈਸ਼ਨ ਵੀਕ 'ਤੇ ਰੈਂਪ ਦੇ ਪਲੈਨ ਨੂੰ ਕੈਂਸਲ ਕਰ ਦਿੱਤਾ ਸੀ। ਇਸ ਤੋਂ ਇਲਾਵਾ 'ਉੜੀ' ਫਿਲਮ ਦੇ ਨਿਰਮਾਤਾ ਰੌਨੀ ਸਕਰੂਵਾਲਾ ਵੱਲੋਂ ਪ੍ਰਡਿਊਸ ਕੀਤੀ ਜਾ ਰਹੀ ਫਿਲਮ 'ਸਿਤਾਰਾ' ਦੀ ਕੇਰਲ 'ਚ ਹੋਣ ਵਾਲੀ ਸ਼ੂਟਿੰਗ ਨੂੰ ਉੱਥੇ ਕੋਰੋਨਾਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋੋ :  ਜਦੋਂ ਸਭ ਦੇ ਸਾਹਮਣੇ ਕਾਰਤਿਕ ਨੂੰ ਲਾਉਣੇ ਪਏ ਕੈਟਰੀਨਾ ਦੇ ਪੈਰੀਂ ਹੱਥ, ਵੀਡੀਓ ਵਾਇਰਲ


Tags: Salman KhanRadheCorona VirusEffectShooting CancalBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari