FacebookTwitterg+Mail

ਸਲਮਾਨ ਦੀ ਭੈਣ ਨੂੰ ਗਾਰਡ ਨੇ ਬਾਰ ’ਚ ਜਾਣ ਤੋਂ ਰੋਕਿਆ, ਮੰਗਿਆ ਏਜ ਪਰੂਫ

salman khan rakhi sister shweta rohira stopped at entrance of bar
25 November, 2019 09:13:34 AM

ਮੁੰਬਈ(ਬਿਊਰੋ)- ਸਲਮਾਨ ਖਾਨ ਦੀ ਮੂੰਹ ਬੋਲੀ ਭੈਣ ਸ਼ਵੇਤਾ ਰੋਹਿਰਾ ਕੈਮਰੇ ’ਤੇ ਬਹੁਤ ਹੀ ਘੱਟ ਨਜ਼ਰ ਆਉਂਦੀ ਹੈ ਪਰ ਹਾਲ ਹੀ ਵਿਚ ਉਸ ਨਾਲ ਹੋਈ ਇਕ ਮਜ਼ੇਦਾਰ ਘਟਨਾ ਕਾਰਨ ਸ਼ਵੇਤਾ ਨੂੰ ਬਾਰ ਵਿਚ ਐਂਟਰੀ ਲੈਣ ਲਈ ਆਪਣਾ ਏਜ ਪਰੂਫ ਦਿਖਾਉਣਾ ਪਿਆ। ਸ਼ਵੇਤਾ ਨੇ ਆਪਣੇ ਨਾਲ ਹੋਈ ਇਸ ਘਟਨਾ ਬਾਰੇ ਦੱਸਿਆ,‘‘ਮੈਂ ਵਰਸੋਵਾ ਦੇ ਸਿਰੋੱਕੋ ਬਾਰ ਵਿਚ ਆਪਣੇ ਦੋਸਤਾਂ ਨਾਲ ਗਈ ਸੀ। ਉਥੇ ਦਾ ਸਕਿਓਰਿਟੀ ਗਾਰਡ ਮੈਨੂੰ ਅੰਦਰ ਜਾਣ ਹੀ ਨਹੀਂ ਦੇ ਰਿਹਾ ਸੀ ਅਤੇ ਮੇਰੇ ਕੋਲੋਂ ਏਜ ਪਰੂਫ ਮੰਗਣ ਲੱਗਾ। ਮੈਂ ਹੈਰਾਨ ਸੀ ਪਰ ਖੁਸ਼ੀ ਵੀ ਸੀ ਕਿਉਂਕਿ ਕਿਹੜੀ ਲੜਕੀ ਆਪਣੇ ਉਮਰ ਤੋਂ ਘੱਟ ਨਹੀਂ ਚਾਹੇਗੀ।’’


ਸ਼ਵੇਤਾ ਨੇ ਆਪਣੇ ਕਰੀਅਰ ਬਾਰੇ ਵੀ ਹਿੰਟ ਦਿੱਤਾ ਅਤੇ ਦੱਸਿਆ ਕਿ ਮੇਰਾ ਅਗਲਾ ਕਦਮ ਫਿਲਮਾਂ ਵਿਚ ਕੰਮ ਕਰਨਾ ਹੈ ਪਰ ਅਜੇ ਮੈਂ ਜ਼ਿਆਦਾ ਦੱਸ ਨਹੀਂ ਸਕਦੀ। ਦੱਸ ਦੇਈਏ ਕਿ ਸ਼ਵੇਤਾ ਰੋਹਿਰਾ ਅਦਾਕਾਰ ਪੁਲਕਿਤ ਸਮਰਾਟ ਦੀ ਐਕਸ-ਵਾਈਫ ਹੈ।


Tags: Salman KhanShweta RohiraBarId ProofBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari