ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਫਿਲਮ 'ਰੈੱਡੀ' ਦੇ ਸੀਕਵਲ ਵਿਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਬਾਲੀਵੁੱਡ ਵਿਚ ਚਰਚਾ ਹੈ ਕਿ ਸਾਲ 2011 ਵਿਚ ਪ੍ਰਦਰਸ਼ਿਤ ਸੁਪਰਹਿੱਟ ਫਿਲਮ 'ਰੈੱਡੀ' ਦਾ ਸੀਕਵਲ ਬਣਨ ਜਾ ਰਿਹਾ ਹੈ। ਫਿਲਮ ਨਿਰਮਾਤਾ ਭੂਸ਼ਣ ਕੁਮਾਰ ਅਤੇ ਨਿਰਦੇਸ਼ਕ ਅਨੀਸ ਬਜ਼ਮੀ 'ਰੈੱਡੀ' ਦੇ ਸੀਕਵਲ ਲਈ ਸਲਮਾਨ ਖਾਨ ਨਾਲ ਗੱਲਬਾਤ ਕਰ ਰਹੇ ਹਨ। ਭੂਸ਼ਣ ਕੁਮਾਰ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਤੁਲ ਅਗਨੀਹੋਤਰੀ ਨਾਲ ਮੇਰੀ ਪ੍ਰੋਡਕਸ਼ਨ ਕੰਪਨੀ ਨੇ 'ਭਾਰਤ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਅਸੀਂ ਸਲਮਾਨ ਭਰਾ ਅਤੇ ਅਨੀਸ ਭਰਾ ਨਾਲ 'ਰੈੱਡੀ-2' ਲਈ ਗੱਲ ਕਰ ਰਹੇ ਹਾਂ। ਅਸੀਂ ਬੱਸ ਸਕ੍ਰਿਪਟ ਦਾ ਇੰਤਜ਼ਾਰ ਕਰ ਰਹੇ ਹਾਂ।
ਦੱਸਣਯੋਗ ਹੈ ਕਿ ਸਲਮਾਨ ਖਾਨ ਦੀ ਫਿਲਮ 'ਭਾਰਤ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰ ਰਹੇ ਹਨ। ਭਾਰਤ 2014 ਦੀ ਕੋਰੀਅਨ ਫਿਲਮ 'ਅੋਡ ਟੂ ਮਾਈ ਫਾਦਰ' ਦਾ ਰੀਮੇਕ ਹੈ। ਫਿਲਮ 'ਚ ਸਲਮਾਨ ਦਾ ਲੁੱਕ ਕਿਹੋ-ਜਿਹਾ ਹੋਵੇਗਾ ਇਸ ਦਾ ਖੁਲਾਸਾ ਹੋ ਗਿਆ ਹੈ। ਦਰਸਅਲ, ਸਲਮਾਨ ਦੇ ਡਿਜ਼ਾਈਨਰ ਐਸ਼ਲੇ ਰਿਬੇਲੋ ਨੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਸਲਮਾਨ ਦੇ ਲੁੱਕ 'ਚ ਕੋਈ ਖਾਸ ਬਦਲਾਅ ਨਹੀਂ ਲੱਗ ਰਿਹਾ। ਪਿਛਲੀ ਫਿਲਮ 'ਰੇਸ 3' 'ਚ ਵੀ ਸਲਮਾਨ ਦਾ ਲੁੱਕ ਅਜਿਹਾ ਹੀ ਸੀ। ਉਹ ਬਾਮਬਰ ਜੈਕਟ ਪਹਿਨੇ ਨਜ਼ਰ ਆ ਰਹੇ ਹਨ। ਐਸ਼ਲੇ ਨੇ ਫੋਟੋ ਕੈਪਸ਼ਨ ਨੂੰ ਦੇਖ ਲੱਗ ਰਿਹਾ ਹੈ ਕਿ ਸਲਮਾਨ ਦਾ ਇਹ ਲੁੱਕ ਗੀਤ ਦੀ ਸ਼ੂਟਿੰਗ ਦੌਰਾਨ ਦਾ ਹੈ। ਸਲਮਾਨ ਤੋਂ ਇਲਾਵਾ ਇਸ ਫਿਲਮ 'ਚ ਪ੍ਰਿਯੰਕਾ ਚੋਪੜਾ, ਦਿਸ਼ਾ ਪਟਾਨੀ, ਤੱਬੂ, ਸੁਨੀਲ ਗਰੋਵਰ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਜਾਣਕਾਰੀ ਮੁਤਾਬਕ ਇਹ ਫਿਲਮ 5 ਜੂਨ, 2019 ਨੂੰ ਰਿਲੀਜ਼ ਹੋਵੇਗੀ।