FacebookTwitterg+Mail

ਸਲਮਾਨ ਨੂੰ ਸ਼ੂਟਿੰਗ ਦੇ ਪਹਿਲੇ ਦਿਨ ਹੀ ਪਤਾ ਸੀ ਫਲੌਪ ਹੋਵੇਗੀ ਇਹ ਫਿਲਮ

salman khan reveals film name which he thought will flop while shooting
05 November, 2019 09:30:45 AM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੇ ਬੀਤੇ ਵੀਕਐਂਡ ਦੇ ਵਾਰ ਐਪੀਸੋਡ ਵਿਚ ਫਿਲਮ ‘ਬਾਲਾ’ ਦੀ ਸਟਾਰਕਾਸਟ ਨੇ ਸ਼ਿਰਕਤ ਕੀਤੀ। ਇਸ ਦੌਰਾਨ ਆਯੂਸ਼ਮਾਨ ਖੁਰਾਣਾ, ਭੂਮੀ ਪੇਂਡਨੇਕਰ ਅਤੇ ਯਾਮੀ ਗੌਤਮ ਨੇ ਸਲਮਾਨ ਖਾਨ ਦੇ ਸ਼ੋਅ ‘ਚ ਖੂਬ ਮਸਤੀ ਕੀਤੀ। ਇਸ ਦੇ ਨਾਲ ਹੀ ‘ਬਾਲਾ’ ਦੀ ਟੀਮ ਨੇ ਭੋਜਪੁਰੀ ਸੁਪਰਸਟਾਰ ਖੇਸਾਰੀ ਲਾਲ ਯਾਦਵ ਤੋਂ ਤਿੱਖੇ ਸਵਾਲ ਪੁੱਛੇ। ਇਸ ਤੋਂ ਬਾਅਦ ਆਯੂਸ਼ਮਾਨ ਖੁਰਾਣਾ ਨੇ ਸਲਮਾਨ ਖਾਨ ਕੋਲੋਂ ਵੀ ਕਈ ਸਵਾਲ ਪੁੱਛੇ। ਉਨ੍ਹਾਂ ਸਲਮਾਨ ਖਾਨ ਕੋਲੋਂ ਪੁੱਛਿਆ ਕਿ ਅਜਿਹੀ ਕਿਹੜੀ ਫਿਲਮ ਸੀ, ਜਿਸ ਦੀ ਸ਼ੂਟਿੰਗ ਦੇ ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ ਕਿ ਇਹ ਫਿਲਮ ਨਹੀਂ ਚੱਲਣ ਵਾਲੀ ?

Punjabi Bollywood Tadka
ਇਸ ਸਵਾਲ ’ਤੇ ਸਲਮਾਨ ਖਾਨ ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਫਿਲਮਾਂ ਹਨ ਪਰ ਜਦੋਂ ਆਯੂਸ਼ਮਾਨ ਨੇ ਕਿਸੇ ਇਕ ਫਿਲਮ ਦਾ ਨਾਮ ਪੁੱਛਿਆ ਤਾਂ ਸਲਮਾਨ ਖਾਨ ਨੇ ‘ਸੂਰੀਆਵੰਸ਼ੀ’ ਦਾ ਨਾਮ ਲਿਆ। ਦੱਸ ਦਈਏ ਅੰਮ੍ਰਿਤਾ ਸਿੰਘ ਅਤੇ ਸਲਮਾਨ ਖਾਨ ਦੀ ਇਹ ਫਿਲਮ 1992 ‘ਚ ਰਿਲੀਜ਼ ਹੋਈ ਸੀ। ਫਿਲਮ ਨੂੰ ਰਾਕੇਸ਼ ਕੁਮਾਰ ਨੇ ਡਾਇਰੈਕਟ ਕੀਤਾ ਸੀ।ਸਲਮਾਨ ਖਾਨ ਦੇ ਇਸ ਜਵਾਬ ‘ਤੇ ਆਯੂਸ਼ਮਾਨ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਤਾਂ ਇਹ ਫਿਲਮ ਕਾਫੀ ਪਸੰਦ ਅਤੇ ਉਨ੍ਹਾਂ ਫਿਲਮ ਦਾ ਡਾਇਲਾਗ ਵੀ ਬੋਲਿਆ।

Punjabi Bollywood Tadka
ਫਿਲਹਾਲ ਸਲਮਾਨ ਖਾਨ ਦਾ ਸ਼ੋਅ ਪੰਜਾਬ ‘ਚ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਕਿਉਂਕਿ ਇਸ ‘ਚ ਹੁਣ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਣਾ ਦੋਵੇਂ ਪਹੁੰਚ ਚੁੱਕੀਆਂ ਹਨ। ਦੋਵਾਂ ਦਾ ਘਰ ਤੋਂ ਬਾਹਰ ਦਾ ਵਿਵਾਦ ਹੁਣ ਘਰ ਦੇ ਅੰਦਰ ਵੀ ਦੇਖਣ ਨੂੰ ਮਿਲ ਸਕਦਾ ਹੈ।


Tags: Salman KhanFlopShootingSuryavanshi

About The Author

manju bala

manju bala is content editor at Punjab Kesari