FacebookTwitterg+Mail

ਸਲਮਾਨ ਵਲੋਂ ਭਾਣਜੇ ਅਹਿਲ ਨੂੰ ਗਿਫਟ ਕੀਤੀ ਲਗਜ਼ਰੀ ਕਾਰ ਹੁਣ ਹੋ ਸਕਦੀ ਹੈ ਤੁਹਾਡੀ

salman khan s bmw gift to arpita khan can be yours
22 June, 2019 09:27:21 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਫਿਲਮ ਇੰਡਸਟਰੀ ਦੇ ਪਸੰਦੀਦਾ ਐਕਟਰਾਂ 'ਚੋਂ ਇਕ ਹਨ। ਉਨ੍ਹਾਂ ਕੋਲ ਪ੍ਰੀਮੀਅਮ ਕਾਰਾਂ ਤੇ ਐੱਸ. ਯੂ. ਵੀ. ਦੀ ਲਿਸਟ ਨਹੀਂ ਹੈ, ਸਗੋਂ ਇਨ੍ਹਾਂ 'ਚ ਕਈ ਕਾਰਾਂ ਹਨ ,ਜੋ ਉਨ੍ਹਾਂ ਆਪਣੇ ਕਰੀਬੀਆਂ ਨੂੰ ਗਿਫਟ 'ਚ ਦੇ ਦਿੱਤੀਆਂ ਹਨ। ਸਲਮਾਨ ਨੇ ਸਾਲ 2016 'ਚ ਅਰਪਿਤਾ ਦੇ ਬੇਟੇ ਅਹਿਲ ਸ਼ਰਮਾ ਨੂੰ ਨਵੀਂ BMW 730Ld M-Sport ਗਿਫਟ ਕੀਤੀ ਸੀ। ਹੁਣ ਇਹ ਕਾਰ ਵਿਕਰੀ ਲਈ 'ਬਿੱਗ ਬੁਆਏਜ਼ ਟੌਏ' 'ਤੇ ਉਪਲੱਬਧ ਹੈ। ਤਿੰਨ ਸਾਲ ਪੁਰਾਣੀ ਇਹ ਕਾਰ ਹਾਲੇ ਤਕ 11,500 ਕਿਲੋ ਮੀਟਰ ਚੱਲੀ ਹੈ। ਨਵੀਂ BMW 730Ld M-Sport ਦੀ ਕੀਮਤ 1.35 ਕਰੋੜ ਰੁਪਏ ਹੈ, ਜਦਕਿ ਇਸ ਦੀ ਆਨ ਰੋਡ ਕੀਮਤ 1.6 ਕਰੋੜ ਰੁਪਏ ਹੈ। ਇਸ ਕਾਰ ਨੂੰ ਖਾਨ ਪਰਿਵਾਰ ਤੇ ਅਰਪਿਤਾ ਦੇ ਪਰਿਵਾਰ ਨਾਲ ਅਕਸਰ ਦੇਖਿਆ ਗਿਆ ਹੈ। ਇਹ ਟੌਪ ਆਫ ਦਿ ਲਾਈਨ ਬੀ. ਐਮ. ਡਬਲੂ 7 ਸੀਰੀਜ਼ ਡੀਜ਼ਲ ਵੈਰੀਅੰਟ ਹੈ, ਜੋ ਸਾਰੇ ਫੀਚਰਸ ਨਾਲ ਆਉਂਦੀ ਹੈ।

Punjabi Bollywood Tadka

ਵੈੱਬਸਾਈਟ ਦਾ ਕਹਿਣਾ ਹੈ ਕਿ ਇਹ ਕਾਰ ਸਿੰਗਲ ਓਨਰ ਹੈ ਤੇ ਰਜਿਸਟ੍ਰੇਸ਼ਨ ਡੀਟੇਲ 'ਚ ਪਤਾ ਲੱਗਿਆ ਹੈ ਕਿ ਇਹ ਕਾਰ ਸਲੀਮ ਖਾਨ ਦੀ ਹੈ, ਜੋ ਸਲਮਾਨ ਤੇ ਅਰਪਿਤਾ ਦੇ ਪਿਤਾ ਹਨ। ਲਗਜ਼ਰੀ ਸੇਡਾਨ 'ਚ ਫੀਚਰਸ ਦੇ ਤੌਰ 'ਤੇ ਜਬਰਦਸਤ ਡਿਜ਼ਾਇਨ ਫਰੰਟ ਬੰਪਰ, ਸਾਈਡ ਸਕਰਟਸ ਤੇ ਰਿਅਰ ਬੰਪਰ ਇੰਸਰਟਸ ਦਿੱਤੇ ਗਏ ਹਨ। ਰੈਗੂਲਰ ਵੈਰੀਅੰਟ 7-ਸੀਰੀਜ਼ ਦੇ ਮੁਕਾਬਲੇ ਇਹ ਵੱਖਰੀ ਲੱਗਦੀ ਹੈ ਪਰ ਇਸ 'ਚ ਕੀਤੇ ਬਦਲਾਅ ਇਸ ਨੂੰ ਸਪੋਰਟੀ ਲੁੱਕ ਦਿੰਦੇ ਹਨ। ਇਸ ਤੋਂ ਇਲਾਵਾ ਕਾਰ ਦੇ ਫੀਚਰਸ ਦੀ ਲੰਬੀ ਲਿਸਟ ਹੈ।

Punjabi Bollywood Tadka

ਦੱਸਣਯੋਗ ਹੈ ਕਿ ਈਦ ਦੇ ਖਾਸ ਮੌਕੇ 'ਤੇ ਸਲਮਾਨ ਖਾਨ ਦੀ ਫਿਲਮ 'ਭਾਰਤ' ਰਿਲੀਜ਼ ਹੋਈ ਹੈ, ਜਿਸ ਨੂੰ ਬਾਕਸ ਆਫਿਸ 'ਤੇ ਕਾਫੀ ਹੁੰਗਾਰਾ ਮਿਲਿਆ। ਇਸ ਫਿਲਮ 'ਚ ਸਲਮਾਨ ਨਾਲ ਕੈਟਰੀਨਾ ਕੈਫ ਮੁੱਖ ਭੂਮਿਕਾ 'ਚ ਨਜ਼ਰ ਆਈ।

Punjabi Bollywood Tadka


Tags: Salman KhanBMW CarGiftArpita KhanAhil SharmaBig Boyz ToyzAyush Sharma

Edited By

Sunita

Sunita is News Editor at Jagbani.