FacebookTwitterg+Mail

ਸਲਮਾਨ ਖਾਨ ਦੇ ਬਾਡੀਗਾਰਡ ਨੇ ਕੀਤਾ ਖੂਬ ਹੰਗਾਮਾ, ਜਾਲ ਮੰਗਵਾ ਕੇ ਪੁਲਸ ਨੇ ਪਾਇਆ ਕਾਬੂ

salman khan s former bodyguard creates ruckus on road
27 September, 2019 08:30:14 AM

ਮੁਰਾਦਾਬਾਦ (ਬਿਊਰੋ)  – ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਚ ਪੀਰਗੈਬ ਮੁਹੱਲੇ ਵਿਚ ਉਸ ਸਮੇਂ ਭੱਜ ਦੌੜ ਮਚ ਗਈ ਜਦੋਂ ਇਕ ਬਾਡੀ ਬਿਲਡਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਕਈ ਗੱਡੀਆਂ ਦੇ ਸ਼ੀਸ਼ੇ ਤੋੜੇ ਅਤੇ ਲੋਕਾਂ ’ਤੇ ਹਮਲਾ ਕੀਤਾ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਅਤੇ ਮੌਜੂਦਾ ਭੀੜ ਵੀ ਬਾਡੀ ਬਿਲਡਰ ਨੂੰ ਕਾਬੂ ਨਹੀਂ ਕਰ ਰਹੀ ਸੀ।

Image result for Salman Khan's former bodyguard creates ruckus on road, arrested by police in Moradabad

ਬਾਅਦ ਵਿਚ ਪੁਲਸ ਨੇ ਫਾਇਰ ਬ੍ਰਿਗੇਡ ਤੋਂ ਜਾਲ ਮੰਗਵਾਇਆ ਅਤੇ ਫਿਰ ਕਾਫੀ ਪਸੀਨਾ ਵਹਾਉਣ ਤੋਂ ਬਾਅਦ ਬਾਡੀ ਬਿਲਡਰ ਕਾਬੂ ਆਇਆ। ਦੱਸਿਆ ਜਾ ਰਿਹਾ ਹੈ ਕਿ ਉਕਤ ਬਾਡੀ ਬਿਲਡਰ ਅਨਸ ਮੁੰਬਈ ਵਿਚ ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਬਾਡੀਗਾਰਡ ਟੀਮ ਦਾ ਹਿੱਸਾ ਹੈ। ਅਨਸ ਮੁੰਬਈ ਤੋਂ ਕੁਝ ਦਿਨ ਪਹਿਲਾਂ ਹੀ ਆਪਣੇ ਘਰ ਮੁਰਾਦਾਬਾਦ ਆਇਆ ਸੀ। ਪੁਲਸ ਅਨੁਸਾਰ ਉਸ ਨੇ ਨਸ਼ਾ ਕੀਤਾ ਸੀ।

Image result for Salman Khan's former bodyguard creates ruckus on road, arrested by police in Moradabad


Tags: Salman KhanBodyguardCreates RuckusRoadArrestedPoliceMoradabad

Edited By

Sunita

Sunita is News Editor at Jagbani.