FacebookTwitterg+Mail

ਸਲਮਾਨ ਨਾਲ ਸੈਲਫੀ ਲੈਣਾ ਚਾਹੁੰਦਾ ਸੀ ਇਹ ਸ਼ਖਸ, ਭਾਈਜਾਨ ਫੋਨ ਹੀ ਲੈ ਕੇ ਚਲੇ ਗਏ (ਵੀਡੀਓ)

salman khan s radhe s shoot in goa in trouble post phone snatching video
29 January, 2020 09:01:03 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਸਲਮਾਨ ਖਾਨ ਦਾ ਗੁੱਸਾ ਇਕ ਫਿਰ ਵੀਡੀਓ ਸਾਹਮਣੇ ਆਇਆ ਹੈ। ਆਪਣੇ ਫੈਨਜ਼ ਨੂੰ ਕਾਫੀ ਪਿਆਰ ਕਰਨ ਵਾਲੇ ਸਲਮਾਨ ਖਾਨ ਇਸ ਵਾਰ ਆਪਣੇ ਫੈਨਜ਼ 'ਤੇ ਹੀ ਗੁੱਸਾ ਹੋ ਗਿਆ। ਦਰਅਸਲ ਸਲਮਾਨ ਨੂੰ ਇਸ ਵਾਰ ਗੁੱਸਾ ਉਸ ਸਮੇਂ ਆਇਆ ਜਦੋਂ ਉਹ ਗੋਆ ਏਅਰਪੋਰਟ ਤੋਂ ਬਾਹਰ ਆ ਰਹੇ ਸਨ ਤੇ ਇਕ ਫੈਨ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਸਲਮਾਨ ਖਾਨ ਦੇ ਗੁੱਸੇ ਦਾ ਇਹ ਵੀਡੀਓ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
 

ਹੁਣ ਜਾਣਦੇ ਹੋ ਕਿ ਆਖਿਰ ਕੀ ਹੋਇਆ
ਦਰਅਸਲ ਸਲਮਾਨ ਖਾਨ ਏਅਰਪੋਰਟ ਤੋਂ ਬਾਹਰ ਆ ਰਹੇ ਸਨ, ਉਦੋਂ ਇਕ ਫੈਨ ਨੇ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਸਲਮਾਨ ਖਾਨ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਇਸ ਫੈਨ ਦਾ ਫੋਨ ਖੋਹ ਲਿਆ ਤੇ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਉਹ ਫੈਨ ਫਿਰ ਤੋਂ ਸਲਮਾਨ ਦੇ ਕੋਲ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਦੇ ਪਿੱਛੇ ਆ ਰਿਹਾ ਇਕ ਸ਼ਖਸ ਫੈਨ ਨੂੰ ਧੱਕਾ ਦੇ ਦਿੰਦਾ ਹੈ।

ਦੱਸਣਯੋਗ ਹੈ ਕਿ ਸਲਮਾਨ ਖਾਨ ਲੰਬੇ ਸਮੇਂ ਤੋਂ ਕਾਫੀ ਸ਼ਾਂਤ ਨਜ਼ਰ ਆ ਰਹੇ ਹਨ ਪਰ ਅਜਿਹੇ ਇਸ ਸਮੇਂ ਉਨ੍ਹਾਂ ਦਾ ਵੀਡੀਓ ਹੈਰਾਨ ਕਰਨ ਵਾਲਾ ਹੈ। ਹਾਲਾਂਕਿ ਅਜਿਹਾ ਪਹਿਲੀ ਬਾਰ ਨਹੀਂ ਹੈ ਕਿ ਸਲਮਾਨ ਖਾਨ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੋਵੇ, ਉਹ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੇ ਫੈਨਜ਼ ਨਾਲ ਅਜਿਹਾ ਕਰ ਚੁੱਕੇ ਹਨ। ਉੱਥੇ ਹੀ ਉਨ੍ਹਾਂ ਦੇ ਮੀਡੀਆ ਨਾਲ ਬਦਤਮੀਤੀ ਦੇ ਵੀਡੀਓ ਵੀ ਸਾਹਮਣੇ ਆ ਚੁੱਕੇ ਹਨ।


Tags: Salman KhanRadheShootGoaPhone SnatchingVideoNational Students Union of IndiaSelfie Seeker

About The Author

sunita

sunita is content editor at Punjab Kesari