FacebookTwitterg+Mail

ਸਾਜਿਦ ਨਾਡਿਆਵਾਲਾ ਦਾ ਖੁਲਾਸਾ, 20 ਸਾਲ ਪਹਿਲਾ ਇਸ ਕਾਰਨ ਨਾ ਹੋ ਸਕਿਆ ਸਲਮਾਨ ਖਾਨ ਦਾ ਵਿਆਹ

salman khan sajid nadiadwala marriage housefull 4
21 October, 2019 09:40:18 AM

ਮੁੰਬਈ(ਬਿਊਰੋ)- ਸਲਮਾਨ ਖਾਨ ਦੇ ਵਿਆਹ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਬੇਸ਼ੱਕ ਸਲਮਾਨ ਦਾ ਨਾਮ ਕਈ ਅਦਾਕਾਰਾਂ ਨਾਲ ਜੁੜ ਚੁੱਕਿਆ ਹੈ ਪਰ ਵਿਆਹ ਦੇ ਨਾਮ ‘ਤੇ ਉਹ ਹਰ ਵਾਰ ਪਾਸਾ ਵੱਟ ਜਾਂਦੇ ਹਨ । ਹਾਲਾਂਕਿ ਵਿਆਹ ਦਾ ਸਵਾਲ ਹੁਣ ਵੀ ਜਿਵੇਂ ਦਾ ਤਿਵੇਂ ਬਣਿਆ ਹੋਇਆ ਹੈ। ਇਸ ਦਾ ਜਵਾਬ ਸਲਮਾਨ ਹੀ ਦੇ ਸਕਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਸਲਮਾਨ ਕਦੇ ਵਿਆਹ ਲਈ ਤਿਆਰ ਸਨ। ਉਨ੍ਹਾਂ ਦੇ ਵਿਆਹ ਦੇ ਕਾਰਡ ਤੱਕ ਛਪ ਚੁੱਕੇ ਸਨ ਪਰ ਐਨ ਮੌਕੇ ’ਤੇ ਕੁੱਝ ਅਜਿਹਾ ਹੋਇਆ ਕਿ ਇਹ ਵਿਆਹ ਨਹੀਂ ਹੋ ਸਕਿਆ। ਅਜਿਹਾ ਅਸੀਂ ਨਹੀਂ ਸਗੋਂ ਸਲਮਾਨ ਦੇ ਖਾਸ ਦੋਸਤ ਅਤੇ ਫਿਲਮ ਪ੍ਰੋਡਿਊਸਰ ਸਾਜਿਦ ਨਾਡਿਆਵਾਲਾ ਨੇ ਕਿਹਾ ਹੈ।
Punjabi Bollywood Tadka
ਸਾਜਿਦ ਨੇ ਇਸ ਗੱਲ ਦਾ ਖੁਲਾਸਾ ਕਪਿਲ ਸ਼ਰਮਾ ਦੇ ਸ਼ੋਅ ‘ਚ ਕੀਤਾ। ਸਾਜਿਦ ਹਾਲ ਹੀ ‘ਚ ‘ਹਾਊਸਫੁੱਲ 4’ ਦਾ ਪ੍ਰਮੋਸ਼ਨ ਕਰਨ ਪੂਰੀ ਟੀਮ ਦੇ ਨਾਲ ਦਿ ਕਪਿਲ ਸ਼ਰਮਾ ਸ਼ੋਅ ਵਿਚ ਪਹੁੰਚੇ ਸਨ। ਇਥੇ ਜਦੋਂ ਕਪਿਲ ਨੇ ਉਨ੍ਹਾਂ ਦੇ ਅਤੇ ਸਲਮਾਨ ਦੇ ਵਿਆਹ ਨੂੰ ਲੈ ਕੇ ਇਕ ਸਵਾਲ ਕੀਤਾ ਤਾਂ ਸਾਜਿਦ ਨੇ ਸਲਮਾਨ ਦੇ ਵਿਆਹ ਨਾਲ ਜੁੜਿਆ ਇਕ ਕਿੱਸਾ ਸੁਣਾਇਆ। ਸਾਜਿਦ ਨੇ ਦੱਸਿਆ,’ਸਾਲ 1999 ਵਿਚ ਸਲਮਾਨ ਖਾਨ ਨੇ ਅਚਾਨਕ  ਕਿਹਾ ਕਿ ਵਿਆਹ ਕਰ ਲੈਂਦੇ ਹਾਂ। ਉਸ ਦੇ ਕੋਲ ਤਾਂ ਲੜਕੀ ਸੀ ਪਰ ਮੈਨੂੰ ਲੱਭਣੀ ਪਈ। ਵਿਆਹ ਤੈਅ ਹੋ ਗਿਆ ਕਾਰਡ ਵੀ ਚਲੇ ਗਏ। ਕਰੀਬ 25 ਲੋਕਾਂ ਨੂੰ ਵਿਆਹ ਵਿਚ ਬੁਲਾਇਆ ਗਿਆ ਪਰ ਛੇ ਦਿਨ ਪਹਿਲਾਂ ਸਲਮਾਨ ਨੇ ਕਿਹਾ,‘‘ਯਾਰ ਮੇਰਾ ਵਿਆਹ ਦਾ ਮੂਡ ਨਹੀਂ ਹੈ, ਇਸ ਤੋਂ ਬਾਅਦ ਮੇਰੇ ਵਿਆਹ ਵਿਚ ਉਹ ਸਟੇਜ ’ਤੇ ਆਏ ਅਤੇ ਬੋਲੇ ਪਿੱਛੇ ਗੱਡੀ ਖੜ੍ਹੀ ਹੈ ਭੱਜ ਲੈ”।
Punjabi Bollywood Tadka
ਸਲਮਾਨ ਖਾਨ ਨੇ ਉਸ ਤੋਂ ਬਾਅਦ ਅੱਜ ਤੱਕ ਵਿਆਹ ਬਾਰੇ ਕੋਈ ਉਤਸੁਕਤਾ ਨਹੀਂ ਦਿਖਾਈ ਹੈ ਪਰ ਉਨ੍ਹਾਂ ਦੇ ਫੈਨਜ਼ ਵੀ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਸਲਮਾਨ ਖਾਨ ਘੋੜੀ ਚੜ੍ਹਨਗੇ।


Tags: Salman KhanSajid NadiadwalaMarriageHousefull 4Bollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari