FacebookTwitterg+Mail

ਸਲਮਾਨ ਨੇ ਪਿਤਾ ਸਲੀਮ ਖਾਨ ਨਾਲ ਗਾਇਆ ਗੀਤ, ਵਾਰ-ਵਾਰ ਦੇਖਿਆ ਜਾ ਰਿਹੈ ਵੀਡੀਓ

salman khan salim khan suhaani raat dhal chuki
26 June, 2019 12:07:33 PM

ਮੁੰਬਈ(ਬਿਊਰੋ)— ਸਲਮਾਨ ਖਾਨ ਇਨ੍ਹੀਂ ਦਿਨੀਂ ਫਿਲਮਾਂ ਦੀ ਸ਼ੂਟਿੰਗ ਤੋਂ ਦੂਰ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਸਲਮਾਨ ਖਾਨ ਅਕਸਰ ਆਪਣੇ ਪੂਰੇ ਪਰਿਵਾਰ ਨਾਲ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ, ਜਿਸ 'ਚ ਉਹ ਪਰਿਵਾਰ ਵਾਲਿਆਂ ਨਾਲ ਖੂਬ ਮਸਤੀ ਕਰਦੇ ਦਿਖਾਈ ਦਿੰਦੇ ਹਨ। ਹਾਲ ਹੀ 'ਚ ਭਾਈਜਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਹੋਰ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਪਿਤਾ ਸਲੀਮ ਖਾਨ ਨਾਲ ਮੁਹੰਮਦ ਰਫੀ ਦੇ ਗੀਤ 'ਸੁਹਾਨੀ ਰਾਤ ਢੱਲ ਚੁੱਕੀ ਹੈ' ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਸਲੀਮ ਖਾਨ ਅਤੇ ਸਲਮਾਨ ਖਾਨ ਨਾਲ ਪਲੇਅਬੈਕ ਸਿੰਗਰ ਕਮਾਲ ਖਾਨ ਵੀ ਮੌਜ਼ੂਦ ਹਨ। ਖਾਸ ਗੱਲ ਇਹ ਹੈ ਕਿ ਸਲਮਾਨ ਖਾਨ ਦੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ।

 
 
 
 
 
 
 
 
 
 
 
 
 
 

‪The Sultan, Tiger, Bharat of our family . . Singing ‬

A post shared by Salman Khan (@beingsalmankhan) on Jun 25, 2019 at 8:07am PDT


ਸਲਮਾਨ ਖਾਨ ਦੇ ਸੋਸ਼ਲ ਮੀਡੀਆ ਪੋਸਟ ਤੋਂ ਅਜਿਹਾ ਲੱਗਦਾ ਹੈ ਕਿ ਉਹ ਅੱਜਕਲ ਆਪਣਾ ਜ਼ਿਆਦਾ ਸਮਾਂ ਪਰਿਵਾਰ ਨਾਲ ਬਿਤਾ ਰਹੇ ਹਨ। ਕੁਝ ਸਮੇਂ ਪਹਿਲਾਂ ਹੀ ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਆਪਣੇ ਭਤੀਜੇ ਅਰਹਾਨ ਖਾਨ ਅਤੇ ਨਿਰਵਾਨ ਖਾਨ ਨਾਲ ਮਸਤੀ ਕਰਦੇ ਨਜ਼ਰ ਆਏ ਸਨ।
Punjabi Bollywood Tadka
ਦੱਸ ਦੇਈਏ ਕਿ ਸਲਮਾਨ ਖਾਨ ਦੀ ਫਿਲਮ 'ਭਾਰਤ' ਨੇ ਬਾਕਸ ਆਫਿਸ 'ਤੇ ਦਮਦਾਰ ਕਮਾਈ ਕੀਤੀ ਹੈ। ਇਸ ਫਿਲਮ 'ਚ ਸਲਮਾਨ ਖਾਨ ਨਾਲ ਕੈਟਰੀਨਾ ਕੈਫ, ਦਿਸ਼ਾ ਪਾਟਨੀ, ਜੈੱਕੀ ਸ਼ਰਾਫ, ਤੱਬੂ ਅਤੇ ਸੁਨੀਲ ਗਰੋਵਰ ਵਰਗੇ ਕਲਾਕਾਰ ਹਨ।


Tags: Salman KhanSalim KhanSuhaani Raat Dhal ChukiVideoInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari