FacebookTwitterg+Mail

ਈਦ ਮੌਕੇ ਸ਼ਾਹਰੁਖ ਤੇ ਸਲਮਾਨ ਨੂੰ ਦੇਖਣ ਲਈ ਲੱਗੀ ਫੈਨਜ਼ ਦੀ ਭੀੜ

salman khan shahrukh khan eid videos
06 June, 2019 03:53:06 PM

ਮੁੰਬਈ(ਬਿਊਰੋ)— ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿਣ ਵਾਲੇ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੇ ਈਦ ਮੌਕੇ 'ਤੇ ਆਪਣੇ ਟਵਿਟਰ ਹੈਂਡਲ ਤੋਂ ਵੀਡੀਓ ਸ਼ੇਅਰ ਕੀਤਾ। ਵੀਡੀਓ 'ਚ ਸ਼ਾਹਰੁਖ ਅਤੇ ਸਲਮਾਨ ਦੋਵਾਂ ਹੀ ਆਪਣੇ-ਆਪਣੇ ਫੈਨਜ਼ ਨੂੰ ਈਦ ਦੀ ਵਧਾਈ ਦਿੰਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦਰਅਸਲ, ਈਦ ਦੇ ਮੌਕੇ 'ਤੇ ਹਜ਼ਾਰਾਂ ਫੈਨਜ਼ ਸ਼ਾਹਰੁਖ ਖਾਨ ਦੇ ਘਰ ਮੰਨਤ ਦੇ ਬਾਹਰ ਭੀੜ ਲਗਾ ਕੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਜਿਵੇਂ ਸ਼ਾਹਰੁਖ ਫੈਨਜ਼ ਨੂੰ ਮਿਲਣ ਅਤੇ ਉਨ੍ਹਾਂ ਨੂੰ ਵਧਾਈ ਦੇਣ ਆਪਣੇ ਘਰ ਦੀ ਛੱਤ 'ਤੇ ਪਹੁੰਚੇ ਤਾਂ ਫੈਨਜ਼ ਖੁਸ਼ੀ 'ਚ ਰੌਲਾ ਪਾਉਣ ਲੱਗੇ। ਸ਼ਾਹਰੁਖ ਖਾਨ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਫੈਨਜ਼ ਨੂੰ ਈਦ ਦੀ ਵਧਾਈ ਦਿੱਤੀ ਅਤੇ ਫੈਨਜ਼ ਨੂੰ ਉਨ੍ਹਾਂ ਨਾਲ ਈਦ ਮਨਾਉਣ ਲਈ ਧੰਨਵਾਦ ਕਿਹਾ।

ਇਸੇ ਤਰ੍ਹਾਂ ਹੀ ਸਲਮਾਨ ਖਾਨ ਦੇ ਫੈਨਜ਼ ਵੀ ਉਨ੍ਹਾਂ ਨੂੰ ਈਦ ਦੀ ਵਧਾਈ ਦੇਣ ਉਨ੍ਹਾਂ ਘਰ ਦੇ ਬਾਹਰ ਭੀੜ ਲਗਾਏ ਖੜ੍ਹੇ ਸਨ। ਸਲਮਾਨ ਕਦੇ ਆਪਣੇ ਫੈਨਜ਼ ਨੂੰ ਨਿਰਾਸ਼ ਨਹੀਂ ਕਰਦੇ ਅਤੇ ਉਹ ਆਪਣੇ ਫੈਨਜ਼ ਨੂੰ ਮਿਲਣ ਪਹੁੰਚ ਗਏ। ਸਲਮਾਨ ਖਾਨ ਨੇ ਵੀ ਆਪਣੇ ਟਵਿਟਰ ਹੈਂਡਲ 'ਤੇ ਵੀਡੀਓ ਪੋਸਟ ਕਰਦੇ ਹੋਏ ਫੈਨਜ਼ ਨੂੰ ਈਦ ਦੀ ਮੁਬਾਰਕਬਾਦ ਦਿੱਤੀ।

ਦੱਸ ਦੇਈਏ ਕਿ ਈਦ ਦੇ ਦਿਨ ਯਾਨੀ 5 ਜੂਨ ਨੂੰ ਸਲਮਾਨ ਖਾਨ ਦੀ ਫਿਲਮ 'ਭਾਰਤ' ਰਿਲੀਜ਼ ਹੋਈ ਸੀ। ਫਿਲਮ 'ਚ ਸਲਮਾਨ ਨਾਲ ਕੈਟਰੀਨਾ ਕੈਫ ਲੀਡ ਰੋਲ 'ਚ ਨਜ਼ਰ ਆਈ। ਸਲਮਾਨ ਖਾਨ ਦੀ ਫਿਲਮ ਵੀ ਫੈਨਜ਼ ਨੂੰ ਖੂਬ ਪਸੰਦ ਆਈ।

 

 


Tags: Salman KhanEidvideosShahrukh KhanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari