ਮੁੰਬਈ(ਬਿਊਰੋ)— ਬਾਲੀਵੁੱਡ ਦੇ ਭਾਈਜਾਨ ਯਾਨੀ ਸਲਮਾਨ ਖਾਨ ਹਰ ਵਾਰ ਕਿਸੇ ਅਜਿਹੇ ਟੈਲੇਂਟ ਨੂੰ ਸਾਹਮਣੇ ਲਿਆਉਂਦੇ ਹਨ ਜੋ ਬਾਕੀ ਦੁਨੀਆ ਦੀਆਂ ਨਜ਼ਰਾਂ ਤੋਂ ਲੁਕਿਆ ਹੁੰਦਾ ਹੈ। ਅਜਿਹਾ ਹੀ ਇਕ ਟੈਲੇਂਟ ਭਾਈਜਾਨ ਦੁਬਾਰਾ ਆਪਣੇ ਸੋਸ਼ਲ ਮੀਡੀਆ ਪੋਸਟ ਰਾਹੀਂ ਸਭ ਦੇ ਸਾਹਮਣੇ ਲੈ ਕੇ ਆਏ ਹਨ। ਦਰਅਸਲ, ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਮੀਡੀਆ 'ਤੇ ਪੋਸਟ ਕੀਤੀ ਹੈ, ਜਿਸ 'ਚ ਅਪਾਹਜ ਲੜਕੀ ਨੇ ਆਪਣੇ ਪੈਰਾਂ ਨਾਲ ਸਲਮਾਨ ਖਾਨ ਦੀ ਖੂਬਸੂਰਤ ਪੇਂਟਿੰਗ ਬਣਾਈ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸਲਮਾਨ ਖਾਨ ਨੇ ਨਾ ਸਿਰਫ ਉਸ ਲੜਕੀ ਦਾ ਟੈਲੇਂਟ ਸਭ ਦੇ ਸਾਹਮਣੇ ਲਿਆਉਂਦਾ ਸਗੋਂ ਉਸ ਦੀ ਪ੍ਰਤਿਭਾ ਦੀ ਵੀ ਕਾਫੀ ਤਾਰੀਫ ਕੀਤੀ।
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸਲਮਾਨ ਖਾਨ ਨੇ ਲਿਖਿਆ,''ਭਗਵਾਨ ਭਲਾ ਕਰੇ, ਇਸ ਦੇ ਪਿਆਰ ਦਾ ਕਰਜ਼ਾ ਤਾਂ ਨਹੀਂ ਉਤਾਰ ਸਕਦਾ ਪਰ ਇਸ ਦੇ ਲਈ ਪ੍ਰਾਥਨਾ ਜ਼ਰੂਰ ਕਰ ਸਕਦਾ ਹਾਂ।'' ਸਲਮਾਨ ਖਾਨ ਦੀ ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਸਲਮਾਨ ਖਾਨ ਦੇ ਫੈਨਜ਼ ਸਲਮਾਨ ਖਾਨ ਨਾਲ ਕਿੰਨਾ ਪਿਆਰ ਕਰਦੇ ਹਨ।