FacebookTwitterg+Mail

ਸਲਮਾਨ ਨਾਲ ਬਾਡੀਗਾਰਡ ਸ਼ੇਰਾ ਨੇ ਕੀਤੇ ਪੂਰੇ 25 ਸਾਲ, ਵਾਇਰਲ ਹੋਈ ਤਸਵੀਰ

salman khan shares pic with bodyguard shera
18 November, 2019 02:54:00 PM

ਮੁੰਬਈ(ਬਿਊਰੋ)- ਸਲਮਾਨ ਖਾਨ ਨਾਲ ਹਮੇਸ਼ਾ ਪਰਛਾਵੇਂ ਵਾਂਗ ਰਹਿਣ ਵਾਲਾ ਉਨ੍ਹਾਂ ਦਾ ਬਾਡੀਗਾਰਡ ਸ਼ੇਰਾ ਕਿਸੇ ਬਾਲੀਵੁੱਡ ਸਿਤਾਰੇ ਤੋਂ ਘੱਟ ਨਹੀਂ ਹੈ। ਸਲਮਾਨ ਤੇ ਸ਼ੇਰਾ ਦੇ ਇਸ ਰਿਸ਼ਤੇ ਨੂੰ 25 ਸਾਲ ਬੀਤ ਚੁੱਕੇ ਹਨ । ਜਿਵੇਂ- ਜਿਵੇਂ ਇਸ ਰਿਸ਼ਤੇ ਨੂੰ ਸਮਾਂ ਬੀਤਦਾ ਗਿਆ, ਇਹ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਗਿਆ । ਇਸ ਰਿਸ਼ਤੇ ਦੀ 25ਵੀਂ ਵਰ੍ਹੇਗੰਢ ’ਤੇ ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਸ਼ੇਰਾ ਦਾ ਅਸਲ ਨਾਂਅ ਗੁਰਮੀਤ ਸਿੰਘ ਜੌਲੀ ਹੈ। ਖਬਰ ਮੁਤਾਬਕ ਸ਼ੇਰਾ ਸਕਿਓਰਟੀ ਦੇਣ ਦੇ ਬਦਲੇ ਸਾਲ ਦੇ 2 ਕਰੋੜ ਲੈਂਦੇ ਹਨ ਯਾਨੀ 16 ਲੱਖ ਰੁਪਏ ਪ੍ਰਤੀ ਮਹੀਨਾ । ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸ਼ੇਰਾ ਦਾ ਅਸਲ ਨਾਂਅ ਗੁਰਮੀਤ ਸਿੰਘ ਹੈ ਅਤੇ ਉਨ੍ਹਾਂ ਨੂੰ ਬਾਡੀਬਿਲਡਿੰਗ ਦਾ ਬਹੁਤ ਸ਼ੌਂਕ ਸੀ। ਇਸ ਲਈ ਉਹ ਜੂਨੀਅਰ ਮਿਸਟਰ ਮੁੰਬਈ ਤੇ ਮਿਸਟਰ ਮਹਾਰਾਸ਼ਟਰ ਰਹਿ ਚੁੱਕੇ ਹਨ ।

 
 
 
 
 
 
 
 
 
 
 
 
 
 

25 years and still Being strong . . @beingshera

A post shared by Chulbul Pandey (@beingsalmankhan) on Nov 17, 2019 at 3:11am PST


ਸ਼ੇਰਾ ਦੇ ਪਿਤਾ ਮੁੰਬਈ ਵਿਚ ਗੱਡੀਆਂ ਠੀਕ ਕਰਨ ਵਾਲੀ ਵਰਕਸ਼ਾਪ ਚਲਾਉਂਦੇ ਹਨ। ਉਨ੍ਹਾਂ ਦੇ ਪਿਤਾ ਗੁਰਮੀਤ ਸਿੰਘ ਨੂੰ ਪਿਆਰ ਨਾਲ ਸ਼ੇਰਾ ਬੁਲਾਉਂਦੇ ਹਨ । 1995 ਵਿਚ ਸੋਹੇਲ ਖ਼ਾਨ ਨੇ ਵਿਦੇਸ਼ੀ ਦੌਰੇ ਦੌਰਾਨ ਸ਼ੇਰਾ ਦੀ ਕੰਪਨੀ ਦੀ ਸਰਵਿਸ ਲਈ ਸੀ । ਉਸ ਦੀ ਸਰਵਿਸ ਤੋਂ ਖੁਸ਼ ਹੋ ਕੇ ਸੋਹੇਲ ਨੇ ਸ਼ੇਰਾ ਨੂੰ ਪੁੱਛਿਆ ਸੀ ਕਿ ਉਹ ਸਲਮਾਨ ਦੀ ਸਕਿਓਰਿਟੀ ਹਮੇਸ਼ਾ ਕਰਨਗੇ ।
Punjabi Bollywood Tadka
ਇਸ ਤੋਂ ਬਾਅਦ ਸ਼ੇਰਾ ਸਲਮਾਨ ਖਾਨ ਦੇ ਪਰਿਵਾਰ ਨਾਲ ਇਕ ਪਰਿਵਾਰਿਕ ਮੈਂਬਰ ਵਾਂਗ ਉਸ ਨਾਲ ਹਮੇਸ਼ਾ ਦਿਖਾਈ ਦਿੰਦਾ ਹੈ । ਸ਼ੇਰਾ ਮੁੰਬਈ ਵਿਚ ਸਲਮਾਨ ਖਾਨ ਦੇ ਗੁਆਂਢ ਵਿਚ ਹੀ ਰਹਿੰਦਾ ਹੈ। ਸਲਮਾਨ ਖਾਨ ਦੇ ਕਹਿਣ ’ਤੇ ਸ਼ੇਰਾ ਨੇ ਕਈ ਕੰਪਨੀਆਂ ਖੋਲ੍ਹੀਆਂ ਹਨ।


Tags: Salman KhanBodyguardGurmeet Singh JollyPicInstagram

About The Author

manju bala

manju bala is content editor at Punjab Kesari