FacebookTwitterg+Mail

ਸਲਮਾਨ ਦਾ ਮਾਂ ਸਲਮਾ ਨਾਲ ਫਿਰ ਨਜ਼ਰ ਆਇਆ 'ਪਿਆਰ ਕਾ ਬੰਧਨ', ਵੀਡੀਓ ਵਾਇਰਲ

salman khan shares rare video of mother salma in malta
22 August, 2018 10:19:13 AM

ਮੁੰਬਈ(ਬਿਊਰੋ)— ਸੁਪਰਸਟਾਰ ਸਲਮਾਨ ਖਾਨ ਆਪਣੀ ਫਿਲਮ 'ਭਾਰਤ' ਦੀ ਸ਼ੂਟਿੰਗ ਮਾਲਟਾ 'ਚ ਕਰ ਰਹੇ ਹਨ। ਇਸ ਫਿਲਮ ਦੇ ਸੈੱਟ ਤੋਂ ਆਏ ਦਿਨ ਹੀ ਕੋਈ ਨਾ ਕੋਈ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸਲਮਾਨ ਇੱਥੇ ਇਕੱਲੇ ਨਹੀਂ ਸਗੋਂ ਉਨ੍ਹਾਂ ਨਾਲ ਉਨ੍ਹਾਂ ਦੀ ਮਾਂ ਸਲਮਾ ਵੀ ਹੈ। ਸਲਮਾਨ ਆਪਣੀ ਮਾਂ ਦੇ ਕਾਫੀ ਕਲੋਜ਼ ਹਨ ਤੇ ਨਾਲ ਹੀ ਉਹ ਮਾਲਟਾ 'ਚ ਵੀ ਆਪਣੀ ਮਾਂ ਨਾਲ ਟਾਈਮ ਜ਼ਰੂਰ ਸਪੈਂਡ ਕਰਦੇ ਹਨ। ਕੁਝ ਦਿਨ ਪਹਿਲਾਂ ਹੀ ਸਲਮਾਨ ਤੇ ਸਲਮਾ ਨੂੰ ਮਾਲਟਾ 'ਚ ਇਕੱਠੇ ਘੁੰਮਦੇ ਦੇਖਿਆ ਗਿਆ ਸੀ। ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਸਲਮਾਨ ਦੇ ਨਾਲ-ਨਾਲ ਸਲਮਾ ਵੀ ਮਾਲਟਾ 'ਚ ਹੀ ਹੈ ਅਤੇ ਇਕ ਵਾਰ ਫਿਰ ਸਲਮਾਨ ਤੇ ਸਲਮਾ ਨੂੰ ਇਕੱਠੇ ਘੁੰਮਦੇ ਦੇਖਿਆ ਗਿਆ।

ਸਲਮਾਨ, ਸਲਮਾ ਖਾਨ ਦਾ ਹੱਥ ਫੜ੍ਹ ਪੌੜੀਆਂ ਚੜ੍ਹਨ 'ਚ ਮਾਂ ਦੀ ਮਦਦ ਕਰ ਰਹੇ ਹਨ। ਇਸ ਦੀ ਵੀਡੀਓ ਸਲਮਾਨ ਨੇ ਆਪਣੇ ਟਵਿਟਰ 'ਤੇ ਸ਼ੇਅਰ ਕੀਤੀ ਹੈ। ਵੀਡੀਓ ਦੀ ਬੈਕਗ੍ਰਾਉਂਡ 'ਚ ਸਲਮਾਨ ਦੀ ਫਿਲਮ 'ਕਰਨ ਅਰਜੁਨ' ਦਾ ਗੀਤ 'ਯੇ ਬੰਧਨ ਤੋ ਪਿਆਰ ਕਾ ਬੰਧਨ ਹੈ' ਚਲ ਰਿਹਾ ਹੈ। ਵੀਡੀਓ ਨੂੰ ਟਵਿਟਰ 'ਤੇ ਸ਼ੇਅਰ ਕਰਦੇ ਹੋਏ ਸਲਮਾਨ ਨੇ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ, 'ਯੇ ਬੰਧਨ ਤੋ ਪਿਆਰ ਕਾ ਬੰਧਨ ਹੈ'। 'ਭਾਰਤ' ਸਲਮਾਨ ਲਈ ਬੇਹੱਦ ਖਾਸ ਪ੍ਰੋਜੈਕਟ ਹੈ। ਇਸ ਫਿਲਮ ਨੂੰ ਅਲੀ ਅੱਬਾਸ ਜ਼ਫਰ ਡਾਇਰੈਕਟ ਕਰ ਰਹੇ ਹਨ। ਫਿਲਮ 'ਚ ਇਕ ਵਾਰ ਫਿਰ ਕੈਟਰੀਨਾ ਕੈਫ ਨਾਲ ਉਨ੍ਹਾਂ ਦੀ ਕੈਮਿਸਟ੍ਰੀ ਦੇਖਣ ਨੂੰ ਮਿਲੇਗੀ। ਕੈਟਰੀਨਾ ਕੈਫ ਨੇ ਅੱਜ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ ਅਤੇ ਉਸ ਨੇ ਵੀ ਮਾਲਟਾ 'ਚ ਹੋਣ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਕੇ ਦਿੱਤੀ ਸੀ।

 


Tags: Salman KhanVideoSalma KhanMaltaBharatYeh bandhan toh Pyaar ka Bandhan HaiVarun DhawanManish Malhotra

Edited By

Sunita

Sunita is News Editor at Jagbani.