FacebookTwitterg+Mail

ਬੱਚੇ ਨਾਲ ਬਦਸਕੂਲੀ ਕਰਨ 'ਤੇ ਸਲਮਾਨ ਖਾਨ ਨੇ ਬਾਡੀਗਾਰਡ ਨੂੰ ਮਾਰਿਆ ਥੱਪੜ

salman khan slaps his own bodyguard for misbehaving with child
06 June, 2019 09:51:04 AM

ਮੁੰਬਈ(ਬਿਊਰੋ)— ਸਲਮਾਨ ਖਾਨ ਦੀ ਫਿਲਮ ‘ਭਾਰਤ’ ਦਾ ਮੰਗਲਵਾਰ ਨੂੰ ਸਪੈਸ਼ਲ ਪ੍ਰੀਮੀਅਰ ਰੱਖਿਆ ਗਿਆ ਸੀ। ਇਸ ਦੌਰਾਨ ਕੁਝ ਅਜਿਹਾ ਹੋਇਆ ਕਿ ਸਲਮਾਨ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਪੁੱਜ ਗਿਆ। ਗੁੱਸੇ ’ਚ ਉਸ ਨੇ ਬਾਡੀਗਾਰਡ ਨੂੰ ਹੀ ਜ਼ੋਰਦਾਰ ਥੱਪੜ ਮਾਰ ਦਿੱਤਾ। ਇਕ ਵੀਡੀਓ ’ਚ ਸਲਮਾਨ ਖਾਨ ਪ੍ਰੀਮੀਅਰ ਖਤਮ ਹੋਣ ਤੋਂ ਬਾਅਦ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਭੀੜ ’ਚੋਂ ਸਲਮਾਨ ਖਾਨ ਨੂੰ ਕੱਢਣ ਲਈ ਬਾਡੀਗਾਰਡ ਫੈਨਸ ਨੂੰ ਧੱਕਾ ਦਿੰਦੇ ਅੱਗੇ ਵੱਧ ਰਹੇ ਹਨ। ਉਸ ਭੀੜ ’ਚ ਕਈ ਬੱਚੇ ਵੀ ਮੌਜੂਦ ਸਨ। ਇਸ ਵਿਚਕਾਰ ਇਕ ਸਿੱਖ ਬੱਚਾ ਸਲਮਾਨ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਜਿਓਂ ਹੀ ਸਲਮਾਨ ਅੱਗੇ ਵਧਿਆ, ਉਸ ਤੋਂ ਅੱਗੇ ਚੱਲ ਰਿਹੇ ਉਸ ਦੇ ਬੌਡੀਗਾਰਡ ਨੇ ਉਸ ਬੱਚੇ ਨੂੰ ਜ਼ੋਰ ਦੀ ਝਟਕਾ ਦੇ ਕੇ ਰਸਤੇ ਵਿੱਚੋਂ ਪਿੱਛੇ ਕਰ ਦਿੱਤਾ।
Punjabi Bollywood Tadka
 ਬੱਚਿਆਂ ਨੂੰ ਬਾਡੀਗਾਰਡ ਕਾਰਨ ਪ੍ਰੇਸ਼ਾਨੀ ਹੁੰਦੇ ਦੇਖ ਕੇ ਸਲਮਾਨ ਖਾਨ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਬਾਡੀਗਾਰਡ ਨੂੰ ਥੱਪੜ ਮਾਰ ਦਿੱਤਾ। ਸਲਮਾਨ ਖ਼ਾਨ ਦਾ ਇਹ ਰੂਪ ਵੇਖ ਸੁਰੱਖਿਆਕਰਮੀ ਤੇ ਉੱਥੇ ਮੌਜੂਦ ਲੋਕ ਵੀ ਦੰਗ ਰਹਿ ਗਏ। ਸਲਮਾਨ ਖ਼ਾਨ ਦੇ ਬੌਡੀਗਾਰਡ ਗੁਰਮੀਤ ਸਿੰਘ ਉਰਫ ਸ਼ੇਰਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਭਾਈ ਨੇ ਤੁਰੰਤ ਕਾਰਵਾਈ ਕੀਤੀ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


Tags: Salman KhanBodyguardMisbehavingChildBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.