FacebookTwitterg+Mail

ਸੋਸ਼ਲ ਮੀਡੀਆ 'ਤੇ ਛਾਈ ਸਲਮਾਨ ਖਾਨ ਦੇ ਗੀਤ 'ਚ ਧੀ ਬਣੀ ਇਹ ਲੜਕੀ, ਜਾਣੋ ਹੈ ਕੌਣ?

salman khan song tere bina know about this child actor
13 May, 2020 09:06:08 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦਾ ਗੀਤ 'ਤੇਰੇ ਬਿਨਾਂ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਸਲਮਾਨ ਖਾਨ ਨੇ ਹੀ ਗਾਇਆ ਹੈ, ਜਿਸ ਵਿਚ ਉਹ ਅਦਾਕਾਰਾ ਜੈਕਲੀਨ ਫਰਨਾਂਡਿਸ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਸੋਸ਼ਲ ਮੀਡੀਆ 'ਤੇ ਇਸ ਦੀ ਪ੍ਰਸ਼ੰਸਾ ਕਰ ਰਹੇ ਹਨ। ਹੁਣ ਚਰਚਾ ਹੋ ਰਹੀ ਹੈ।ਇਸ ਗੀਤ ਵਿਚ ਸਲਮਾਨ ਦੀ ਬੇਟੀ ਦਾ ਕਿਰਦਾਰ ਨਿਭਾਉਣ ਵਾਲੀ ਲੜਕੀ ਦੀ। ਸੋਸ਼ਲ ਮੀਡੀਆ 'ਤੇ ਯੂਜ਼ਰਸ ਇਸ ਲੜਕੀ ਦੀ ਤਸਵੀਰ ਸਲਮਾਨ ਖਾਨ ਨਾਲ ਸ਼ੇਅਰ ਕਰ ਰਹੇ ਹਨ। ਬਹੁਤ ਸਾਰੇ ਲੋਕ ਪੁੱਛ ਰਹੇ ਹਨ ਕਿ ਇਹ ਲੜਕੀ ਕੌਣ ਹੈ? ਅਤੇ ਬਹੁਤ ਸਾਰੇ ਲੋਕ ਇਸ ਪਿਆਰੀ ਲੜਕੀ ਦੀ ਪ੍ਰਸ਼ੰਸਾ ਕਰ ਰਹੇ ਹਨ। ਵੀਡੀਓ ਵਿਚ ਲੜਕੀ ਆਪਣੇ ਮੂੰਹ 'ਤੇ ਰੰਗ ਪਾ ਕੇ ਦਰਸ਼ਕਾਂ ਨੂੰ ਆਕਰਸ਼ਤ ਕਰ ਰਹੀ ਹੈ।

ਦੱਸ ਦਈਏ ਕਿ ਇਸ ਲੜਕੀ ਦਾ ਨਾਂ Sienna ਹੈ। ਉਹ Waluscha De Sousa ਦੀ ਛੋਟੀ ਧੀ ਹੈ ਅਤੇ ਹੁਣ ਇੰਟਰਨੈਟ 'ਤੇ ਕਾਫੀ ਚਰਚਾ ਵਿਚ ਹੈ। ਅਭਿਨੇਤਰੀ Waluscha De Sousa ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਫਿਲਮ ਪ੍ਰਸ਼ੰਸਕ ਨਾਲ ਕੀਤੀ ਸੀ। Waluscha ਦੇ ਪਤੀ Marc Robinson ਨਾਲ ਤਿੰਨ ਬੱਚੇ ਹਨ। ਤਿੰਨਾਂ ਦਾ ਨਾਂ Chanel, Brooklyn ਅਤੇ Sienna ਹੈ। ਇਸ ਵਿਚ ਛੋਟੀ ਧੀ ਨੇ ਸਲਮਾਨ ਖਾਨ ਨਾਲ ਗੀਤ ਵਿਚ ਕੰਮ ਕੀਤਾ ਹੈ। ਸਲਮਾਨ ਖਾਨ ਅਤੇ ਇਸ ਬੱਚੀ ਨਾਲ ਫਿਲਮਾਇਆ ਗਏ ਗੀਤ ਦੇ ਇਕ ਹਿੱਸੇ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਹੁਣ Waluscha ਨੇ ਆਪਣੇ ਇੰਸਟਾਗ੍ਰਾਮ 'ਤੇ ਸਲਮਾਨ ਖਾਨ ਅਤੇ ਆਪਣੀ ਧੀ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ Sienna, ਸਲਮਾਨ ਖਾਨ ਦੇ ਰੰਗ ਲਗਾ ਰਹੀ ਹੈ।
ਦੱਸ ਦੇਈਏ ਕਿ ਸਲਮਾਨ ਖਾਨ ਨੇ ਇਸ ਗੀਤ ਨੂੰ ਫਾਰਮ ਹਾਊਸ 'ਤੇ ਸ਼ੂਟ ਕੀਤਾ ਹੈ, ਜਿਸ 'ਚ ਸਲਮਾਨ ਖਾਨ ਘੌੜਵਾਰੀ ਵੀ ਕਰਦੇ ਨਜ਼ਰ ਆ ਰਹੇ ਹਨ। ਉਂਝ ਲੌਕਡਾਉਨ 'ਚ ਸਲਮਾਨ ਖਾਨ ਦਾ ਇਹ ਦੂਜਾ ਗੀਤ ਹੈ। ਇਸ ਤੋਂ ਪਹਿਲਾਂ ਸਲਮਾਨ ਨੇ ਕੋਰੋਨਾ ਵਾਇਰਸ 'ਤੇ ਇਕ ਗੀਤ ਰਿਲੀਜ਼ ਕੀਤਾ ਸੀ।

 
 
 
 
 
 
 
 
 
 
 
 
 
 

So proud of you baby Sienna ❤️ Link in bio..

A post shared by Waluscha De Sousa (@waluschaa) on May 12, 2020 at 2:06am PDT


Tags: Salman KhanSongTere BinaChild ActorSalman KhanWaluscha De SousaSienna

About The Author

sunita

sunita is content editor at Punjab Kesari