FacebookTwitterg+Mail

ਸੜਕ ਹਾਸਦੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਈ 'ਭਾਰਤ' ਦੇ ਪ੍ਰੋਡਿਊਸਰ ਦੀ ਪਤਨੀ

salman khan starrer bharat producer wife meets with an accident
26 May, 2019 01:31:06 PM

ਮੁੰਬਈ(ਬਿਊਰੋ)— ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ 'ਭਾਰਤ' ਕਾਫੀ ਚਰਚਾ 'ਚ ਹੈ। ਸਲਮਾਨ ਅਤੇ ਕੈਟਰੀਨਾ ਦੋਵੇਂ ਫਿਲਮ ਲਈ ਖੂਬ ਪ੍ਰਮੋਸ਼ਨ ਕਰ ਰਹੇ ਹਨ ਅਤੇ ਇਸੇ ਵਿਚਕਾਰ ਇਕ ਬੁਰੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਸ ਮੁਤਾਬਕ ਫਿਲਮ ਦੇ ਪ੍ਰੋਡਿਊਸਰ ਨਿਖਿਲ ਨਮਿਤ ਦੀ ਪਤਨੀ ਦਾ ਐਕਸੀਡੈਂਟ ਹੋ ਗਿਆ ਹੈ ਹਾਲਾਂਕਿ, ਹੁਣ ਉਹ ਖਤਰੇ ਤੋਂ ਬਾਹਰ ਹੈ । ਹਾਦਸੇ ਦੇ ਤੁਰੰਤ ਬਾਅਦ ਹੀ ਉਨ੍ਹਾਂ ਨੂੰ ਹਸਪਤਾਲ ਐਡਮਿਟ ਕਰਾਇਆ ਗਿਆ। ਗੰਭੀਰ ਹਾਲਤ 'ਚ ਹਸਪਤਾਲ ਪਹੁੰਚੀ ਨਿਖਿਲ ਦੀ ਪਤਨੀ ਦੀ 2 ਘੰਟੇ ਤੱਕ ਸਰਜਰੀ ਚੱਲੀ। ਹੁਣ ਉਨ੍ਹਾਂ ਦੀ ਹਾਲਤ ਠੀਕ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਰੈਸਟ ਕਰਨ ਨੂੰ ਕਿਹਾ ਹੈ ਪਰ ਇਸ ਖਬਰ ਨੂੰ ਜਾਣਨ ਤੋਂ ਬਾਅਦ ਪੂਰੀ ਫਿਲਮ ਦੀ ਟੀਮ ਟੈਂਸ਼ਨ 'ਚ ਆ ਗਈ ਸੀ।
Punjabi Bollywood Tadka
ਨਿਖਿਲ ਨੇ ਪਤਨੀ ਬਾਰੇ ਗੱਲ ਕਰਦਿਆ ਹੋਏ ਦੱਸਿਆ ਕਿ ਪਿਛਲੇ ਕੁਝ ਘੰਟੇ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਲਈ ਮੁਸ਼ਕਲ ਭਰੇ ਰਹੇ। ਹੁਣ ਉਹ ਖਤਰੇ ਤੋਂ ਬਾਹਰ ਹੈ ਤਾਂ ਪੂਰਾ ਪਰਿਵਾਰ ਹੁਣ ਰਾਹਤ ਮਹਿਸੂਸ ਕਰ ਰਿਹਾ ਹੈ। ਫਿਲਮ 'ਭਾਰਤ' ਦੀ ਗੱਲ ਕਰੀਏ ਤਾਂ ਫਿਲਮ 'ਚ ਸਲਮਾਨ ਅਤੇ ਕੈਟਰੀਨਾ ਤੋਂ ਇਲਾਵਾ ਦਿਸ਼ਾ ਪਾਟਨੀ, ਸੁਨੀਲ ਗਰੋਵਰ, ਜੈੱਕੀ ਸ਼ਰਾਫ, ਨੋਰਾ ਫਤੇਹੀ, ਆਸਿਫ ਸ਼ੇਖ ਵਰਗੇ ਸਿਤਾਰੇ ਵੀ ਅਹਿਮ ਕਿਰਦਾਰਾਂ 'ਚ ਹਨ। ਇਸ ਫਿਲਮ ਨੂੰ ਅਲੀ ਅੱਬਾਸ ਜ਼ਫਰ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ 5 ਜੂਨ ਨੂੰ ਰਿਲੀਜ਼ ਹੋ ਰਹੀ ਹੈ।


Tags: Nikhil NamitAccidentSalman KhanAli Abbas ZafarBharatBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.