ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਨਾਂ ਦੀ ਮਹਾਮਾਰੀ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਇਸ ਨਾ-ਮੁਰਾਦ ਬਿਮਾਰੀ ਨਾਲ ਲੜਨ ਲਈ ਭਾਰਤ ਵਿਚ 21 ਦਿਨਾਂ ਲਈ 'ਲੌਕ-ਡਾਊਨ' ਕੀਤਾ ਗਿਆ ਹੈ। ਇਸ ਵਾਇਰਸ ਨੂੰ ਭਾਰਤ ਤੋਂ ਦੂਰ ਭਜਾਉਣ ਲਈ ਬਾਲੀਵੁੱਡ ਫ਼ਿਲਮੀ ਸਿਤਾਰੇ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਅੱਗੇ ਆਏ ਹਨ। ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਨੇ 25 ਕਰੋੜ ਦੀ ਰਾਸ਼ੀ ਦਾਨ ਕੀਤੀ ਹੈ। ਇਸ ਤੋਂ ਇਲਾਵਾ ਸਲਮਾਨ ਖਾਨ ਨੇ ਵੀ 25 ਹਾਜ਼ਰ ਮਜ਼ਦੂਰਾਂ ਦੀ ਮਦਦ ਦਾ ਐਲਾਨ ਕੀਤਾ ਹੈ ਪਾਰ ਇਸ ਦੀ ਸਲਮਾਨ ਵੱਲੋ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਗਈ। ਖ਼ਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ 25 ਹਾਜ਼ਰ ਲੋਕਾਂ ਦੀ ਮਦਦ ਕਰ ਰਹੇ ਹਨ। ਇਹ ਖ਼ਬਰ ਇੰਡਸਟਰੀ ਨਾਲ ਜੁੜੇ ਲੋਕਾਂ ਵਲੋਂ ਦਿੱਤੀ ਗਈ। ਸਲਮਾਨ ਨੇ ਐਸੋਸ਼ੀਏਸ਼ਨ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਕਹਿਣ ਕਿਉਂਕਿ ਉਹ ਕੋਈ ਪਬਲੀਸਿਟੀ ਨਹੀਂ ਚਾਹੁੰਦੇ ਅਤੇ ਉਹ ਸਿਰਫ ਦਾਨ ਕਰਨਾ ਚਾਹੁੰਦੇ ਹਨ।
ਸੁਨੀਲ ਸ਼ੇੱਟੀ ਨੇ ਵੀ ਇਸ ਸੰਬੰਧ ਵਿਚ ਇੰਸਟਾਗ੍ਰਾਮ 'ਤੇ ਇਕ ਪੋਸਟ ਪਾਈ ਹੈ, ਜਿਸ ਵਿਚ ਸੁਨੀਲ ਸ਼ੇੱਟੀ ਨੇ ਲਿਖਿਆ ਹੈ, ''ਕਿਸੇ ਨੇ ਨਹੀਂ ਸੋਚਿਆ ਸੀ ਸਾਨੂੰ ਇਹ ਦਾਨ ਵੀ ਦੇਖਣੇ ਪੈਣਗੇ। ਸਾਨੂੰ ਇਹ ਸਭ ਬਹੁਤ ਪ੍ਰਭਾਵਿਤ ਕਰ ਰਿਹਾ ਹੈ ਅਤੇ ਕੁਝ ਲੋਕਾਂ ਲਈ ਤਾਂ ਇਹ ਬਹੁਤ ਮੁਸ਼ਕਿਲ ਦੀ ਘੜੀ ਹੈ, ਜਿਹੜੇ 10 ਗੁਣਾ 10 ਦੇ ਕਮਰੇ ਵਿਚ ਰਹਿੰਦੇ ਹਨ।''
ਅਕਸ਼ੇ ਕੁਮਾਰ
ਸ਼ਿਲਪਾ ਸ਼ੇੱਟੀ
ਕਾਰਤਿਕ ਆਰਿਅਨ
ਰਾਜਕੁਮਾਰ ਰਾਓ
ਵਰੁਣ ਧਵਨ
ਮਨੀਸ਼ ਪਾਲ
ਸ਼ਾਹਰੁਖ ਖਾਨ
ਭੂਸ਼ਣ ਕੁਮਾਰ
ਰਵੀ ਕਿਸ਼ਨ