FacebookTwitterg+Mail

ਸਲਮਾਨ ਦੇ ਵਿਆਹ ਦਾ ਪਤਾ ਨਹੀਂ ਪਰ ਸਰੋਗੇਸੀ ਰਾਹੀਂ ਬਣਨਗੇ ਪਿਤਾ!

salman khan to become father through surrogacy
10 May, 2019 11:04:07 AM

ਮੁੰਬਈ(ਬਿਊਰੋ)— ਸਲਮਾਨ ਖਾਨ ਫਿਲਮ ਇੰਡਸਟਰੀ ਦੇ ਮੋਸਟ ਐਲਿਜੀਬਲ ਬੈਚਲਰ ਹਨ। ਦਬੰਗ ਖਾਨ ਵਿਆਹ ਕਦੋਂ ਕਰਵਾਉਣਗੇ, ਇਹ ਸਵਾਲ ਸਾਲਾਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਪੁੱਛ ਰਹੇ ਹਨ। ਸਾਰੇ ਸਲਮਾਨ ਖਾਨ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਰ ਵਾਰ ਸਲਮਾਨ ਖਾਨ ਵਿਆਹ ਦੇ ਸਵਾਲ 'ਤੇ ਗੋਲਮੋਲ ਜਵਾਬ ਦੇ ਕੇ ਨਿਕਲ ਜਾਂਦੇ ਹਨ। ਵਿਆਹ ਦਾ ਫੈਸਲਾ ਲੈਣ 'ਚ ਭਾਵੇਂ ਸਲਮਾਨ ਨੂੰ ਸਮਾਂ ਲੱਗ ਰਿਹਾ ਹੋਵੇ ਪਰ ਉਹ ਉਮਰ ਦੇ ਇਸ ਪੜਾਅ 'ਚ ਪਿਤਾ ਬਣਨ ਬਾਰੇ ਸੋਚ ਰਹੇ ਹਨ।
Punjabi Bollywood Tadka,salman khan image hd photo wallpaper pics gallery download,ਸਲਮਾਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

   ਸਰੋਗੇਸੀ ਨਾਲ ਬਣਨ ਜਾ ਰਹੇ ਪਿਤਾ ਸਲਮਾਨ ਖਾਨ 

ਇਕ ਅੰਗਰੇਜ਼ੀ ਅਖਬਾਰ ਨੇ ਆਪਣੀ ਇਕ ਰਿਪੋਰਟ 'ਚ ਸੂਤਰ ਦੇ ਹਵਾਲੇ ਨਾਲ ਦੱਸਿਆ ਕਿ ਸਲਮਾਨ ਸਰੋਗੇਸੀ ਰਾਹੀਂ ਪਿਤਾ ਬਣਨ ਦੀ ਪਲਾਨਿੰਗ ਕਰ ਰਹੇ ਹਨ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਸਲਮਾਨ ਖਾਨ ਨੂੰ ਬੱਚੇ ਕਿੰਨੇ ਪਸੰਦ ਹਨ। ਬੱਚਿਆਂ ਲਈ ਉਨ੍ਹਾਂ ਦਾ ਪਿਆਰ ਕਈ ਮੌਕਿਆਂ 'ਤੇ ਦੇਖਣ ਨੂੰ ਮਿਲਿਆ ਹੈ। ਭੈਣ ਅਰਪਿਤਾ ਖਾਨ ਦੇ ਬੇਟੇ ਆਹਿਲ ਨਾਲ ਸਲਮਾਨ ਖਾਨ ਦੀ ਬਾਂਡਿੰਗ ਜਗ-ਜ਼ਾਹਿਰ ਹੈ। ਆਹਿਲ ਨਾਲ ਖੇਡਦੇ ਹੋਏ ਸਲਮਾਨ ਖਾਨ ਦੇ ਕਈ ਵੀਡੀਓ ਵਾਇਰਲ ਹੋਏ ਹਨ।
Punjabi Bollywood Tadka,salman khan image hd photo wallpaper pics gallery download,ਸਲਮਾਨ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਸੂਤਰਾਂ ਮੁਤਾਬਕ ਸਲਮਾਨ ਖਾਨ ਹਾਲੇ ਵਿਆਹ ਕਰਵਾਉਣ ਲਈ ਤਿਆਰ ਨਹੀਂ ਹਨ। ਅਜਿਹੇ 'ਚ ਸਲਮਾਨ ਪਿਤਾ ਬਣਨ ਲਈ ਸਰੋਗੇਸੀ ਦਾ ਰਸਤਾ ਆਪਣਾ ਰਹੇ ਹਨ। ਉਂਝ ਸਲਮਾਨ ਤੋਂ ਪਹਿਲਾਂ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਹਰੁਖ ਖਾਨ, ਆਮਿਰ ਖਾਨ, ਕਰਨ ਜੌਹਰ, ਏਕਤਾ ਕਪੂਰ, ਤੁਸ਼ਾਰ ਕਪੂਰ ਅਤੇ ਸੰਨੀ ਲਿਓਨ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਹਨ।


Tags: Salman KhanSurrogacyEkta Kapoor Karan JoharShah Rukh KhanBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.