FacebookTwitterg+Mail

ਆਯੁਸ਼ ਨੂੰ ਲੈ ਕੇ ਫਿਰ ਫਿਲਮ ਬਣਉਣਗੇ ਸਲਮਾਨ

salman khan to produce aayush sharma next
10 November, 2018 09:13:48 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਇਕ ਵਾਰ ਫਿਰ ਆਪਣੇ ਜੀਜੇ ਆਯੁਸ਼ ਸ਼ਰਮਾ ਨੂੰ ਲੈ ਕੇ ਫਿਲਮ ਬਣਾਉਣਗੇ। ਉਨ੍ਹਾਂ ਨੇ ਹਾਲ ਹੀ 'ਚ ਆਯੁਸ਼ ਨੂੰ ਫਿਲਮ 'ਲਵ ਯਾਤਰੀ' ਦੇ ਜ਼ਰੀਏ ਲਾਂਚ ਕੀਤਾ ਸੀ। ਉਨ੍ਹਾਂ ਨੂੰ ਫਿਲਮ 'ਚ ਆਯੁਸ਼ ਸ਼ਰਮਾ ਦੀ ਪਰਫਾਰਮੈਂਸ ਅਤੇ ਸਕ੍ਰੀਨ 'ਤੇ ਉਸ ਦੀ ਮੌਜੂਦਗੀ ਵੀ ਚੰਗੀ ਲੱਗੀ। ਇਸ ਤੋਂ ਬਾਅਦ ਦੋਵੇਂ ਨਵੀਂ ਸਕ੍ਰਿਪਟ ਦੀ ਭਾਲ 'ਚ ਸਨ। ਆਖਿਰਕਾਰ ਉਨ੍ਹਾਂ ਨੂੰ ਇਕ ਸਕ੍ਰਿਪਟ ਪਸੰਦ ਆ ਗਈ ਹੈ, ਜੋ ਨੌਜਵਾਨਾਂ ਦਾ ਮਨੋਰੰਜਨ ਕਰਨ 'ਚ ਕਾਮਯਾਬ ਸਾਬਤ ਹੋ ਸਕਦੀ ਹੈ।


ਦੱਸ ਦੇਈਏ ਕਿ ਇਹ ਇਕ ਐਕਸ਼ਨ ਨਾਲ ਭਰਪੂਰ ਫਿਲਮ ਹੋਵੇਗੀ। ਆਯੁਸ਼ ਪਹਿਲੀ ਫਿਲਮ ਤੋਂ ਹੀ ਐਕਸ਼ਨ ਸੀਨ ਫਿਲਮਾਉਣ ਦੀ ਟ੍ਰੇਨਿੰਗ ਵੀ ਲੈ ਰਹੇ ਹਨ। ਇਸ ਦਾ ਫਾਇਦਾ ਉਨ੍ਹਾਂ ਨੂੰ ਇਸ ਫਿਲਮ 'ਚ ਹੋ ਸਕਦਾ ਹੈ। ਆਯੁਸ਼, ਸਲਮਾਨ ਵਾਂਗ ਐਂਟਰਟੇਨਮੈਂਟ ਨਾਲ ਭਰੀ ਫਿਲਮ ਬਣਾਉਣ 'ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕੋਲ ਇਸ ਲਈ ਯੋਜਨਾ ਵੀ ਹੈ।


Tags: Aayush Sharma Salman Khan Loveyatri Warina Hussain My Punjabi Nikaah

About The Author

sunita

sunita is content editor at Punjab Kesari