ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਸਲਮਾਨ ਖਾਨ ਜਲਦ ਹੀ ਆਪਣੇ ਘਰ ਗੈਲੇਕਸੀ ਅਪਾਰਟਮੈਂਟ ਤੋਂ ਸ਼ਿਫਟ ਹੋ ਸਕਦੇ ਹਨ। ਸਲਮਾਨ ਖਾਨ ਦਾ ਨਵਾਂ ਘਰ ਬਾਂਦਰਾ ਦੇ ਚਿੰਬਈ 'ਚ ਬਣ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਥੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਖਬਰਾਂ ਮੁਤਾਬਕ, ਸਲਮਾਨ ਖਾਨ ਨੂੰ ਕੱਲ ਸ਼ਾਮ ਬਾਂਦਰਾ ਦੇ ਚਿੰਬਈ ਇਲਾਕੇ 'ਚ ਵੀ ਦੇਖਿਆ ਗਿਆ ਸੀ, ਜਿਥੇ ਉਹ ਸਾਈਟ ਦਾ ਜਾਇਜ਼ਾ ਲੈਣ ਆਏ ਸਨ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਲੰਬੇ ਸਮੇਂ ਤੋਂ ਆਪਣੇ ਸਪੈਸ਼ੀਅਸ ਠਿਕਾਣੇ ਦੀ ਭਾਲ 'ਚ ਸਨ। ਇਸ ਤਰ੍ਹਾਂ ਜੇਕਰ ਇਹ ਖਬਰ ਸਹੀਂ ਸਾਬਿਤ ਹੁੰਦੀ ਹੈ ਤਾਂ ਸਲਮਾਨ ਖਾਨ ਦਾ ਐਡਰੈੱਸ (ਘਰ ਦਾ ਪਤਾ) ਬਹੁਤ ਹੀ ਜਲਦ ਬਦਲਣ ਵਾਲਾ ਹੈ।
ਦੱਸ ਦਈਏ ਕਿ ਸਲਮਾਨ ਖਾਨ ਦੇ ਮਾਤਾ-ਪਿਤਾ ਸਲੀਮ ਤੇ ਸਲਮਾ ਖਾਨ ਨੇ ਸਾਲ 2011 'ਚ 4,000 ਸਕਵੇਅਰ ਫੁੱਟ ਜਾਇਦਾਦ ਖਰੀਦੀ ਸੀ। ਇਸ ਜਾਇਦਾਦ ਦੀ ਕੀਮਤ 14.4 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਦਾ ਪਰਿਵਾਰ ਇਥੇ ਗਰਾਊਂਡ ਪਲੱਸ ਫਾਈਵ ਸਟੋਰੀ ਬਿਲਡਿੰਗ ਬਣਾਉਣਾ ਚਾਹੁੰਦਾ ਹੈ।
ਬੀ. ਐੱਮ. ਸੀ. ਨੂੰ ਦਿੱਤੇ ਗਏ ਪਲਾਨ ਮੁਤਾਬਕ, ਗਰਾਊਂਡ ਫਲੋਰ 'ਤੇ ਪਰਿਵਾਰਕ ਕਮਰੇ, ਪੈਂਟਰੀ ਤੇ ਐਂਟਰੈਸ ਲੌਬੀ ਹੋਵੇਗੀ। ਉਪਰ ਦੀਆਂ 5 ਮੰਜਿਲਾਂ 'ਚ ਹਰ ਫਲੋਰ 'ਤੇ ਦੋ ਬੈੱਡਰੂਮ ਹੋਣਗੇ। ਬਿਲਡਿੰਗ 'ਚ ਦੋ ਬੇਸਮੈਂਟ ਵੀ ਹੋਣਗੇ ਅਤੇ ਇਸ 'ਚ 16 ਕਾਰਾਂ ਲਈ ਪਾਰਕਿੰਗ ਰੱਖੀ ਜਾਵੇਗੀ। ਇਸ ਤਰ੍ਹਾਂ ਸਲਮਾਨ ਖਾਨ ਦੀ ਜ਼ਬਰਦਸਤ ਤਿਆਰੀ ਹੈ।
ਜੇਕਰ ਸਲਮਾਨ ਖਾਨ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜ਼ਬਰਦਸਤ ਧਮਾਕੇ ਕਰਨ ਲਈ ਤਿਆਰ ਹਨ। ਸਲਮਾਨ ਖਾਨ ਦੀ 'ਦਬੰਗ 3' ਇਸੇ ਸਾਲ ਰਿਲੀਜ਼ ਹੋ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਅਗਲੀ ਫਿਲਮ 'ਰਾਧੇ' ਹੋਵੇਗੀ।