FacebookTwitterg+Mail

ਮਜ਼ਦੂਰਾਂ ਦੇ ਖਾਤਿਆਂ 'ਚ ਸਲਮਾਨ ਖਾਨ ਨੇ ਭੇਜੇ ਕਰੋੜਾਂ ਰੁਪਏ, ਨਾਲ ਹੀ ਕੀਤਾ ਇਕ ਹੋਰ ਐਲਾਨ

salman khan transfer 5 crore rupees to daily wage workers account
08 April, 2020 10:13:30 AM

ਜਲੰਧਰ (ਵੈੱਬ ਡੈਸਕ) -  ਬਾਲੀਵੁੱਡ ਦੇ 'ਸੁਲਤਾਨ' ਸਲਮਾਨ ਖਾਨ ਆਪਣੇ ਕਮਿਟਮੈਂਟ ਦੇ ਪੱਕੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਘੋਸ਼ਣਾ ਕੀਤੀ ਸੀ ਕਿ 'ਲੌਕ ਡਾਊਨ' ਕਰਕੇ ਬੇਰੋਜ਼ਗਾਰ ਹੋ ਚੁੱਕੇ ਇੰਡਸਟਰੀ ਦੇ ਸਾਰੇ ਦਿਹਾੜੀਦਾਰ ਮਜ਼ਦੂਰਾਂ ਦਾ ਖਰਚ ਚੁੱਕਣਗੇ। ਮੰਗਲਵਾਰ ਨੂੰ ਉਨ੍ਹਾਂ ਨੇ ਫੈਡਰੇਸ਼ਨ ਵੱਲੋਂ ਭੇਜੇ ਗਏ 16000 ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿਚ ਕੁਲ 4 ਕਰੋੜ 80 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਹਨ। ਸਲਮਾਨ ਖਾਨ ਇਸ ਤੋਂ ਬਾਅਦ ਮਈ ਮਹੀਨੇ ਵਿਚ 19000 ਮਜ਼ਦੂਰਾਂ ਦੇ ਅਕਾਊਂਟ ਵਿਚ 5 ਕਰੋੜ 70 ਲੱਖ ਰੁਪਏ ਟਰਾਂਸਫਰ ਕਰਨ ਦਾ ਵਾਅਦਾ ਕੀਤਾ ਹੈ। ਇਸ ਤਰ੍ਹਾਂ ਉਹ 2 ਮਹੀਨੇ ਤਕ ਮਜ਼ਦੂਰਾਂ ਦਾ ਖਰਚਾ ਚੁੱਕਣਗੇ ਅਤੇ ਕੁਲ 10 ਕਰੋੜ 50 ਲੱਖ ਰੁਪਏ ਦੀ ਮਦਦ ਕਰਨਗੇ।    

ਸ਼ੂਟਿੰਗ ਬੰਦ ਹੁੰਦੇ ਹੀ ਸਲਮਾਨ ਨੇ ਕੀਤਾ ਸੀ ਮਦਦ ਦਾ ਵਾਅਦਾ 
ਕਰੀਬ 10 ਦਿਨ ਪਹਿਲਾ ਸਲਮਾਨ ਖਾਨ ਫਿਲਮ ਪ੍ਰੋਡਕਸ਼ਨ ਨੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲਾਈਜ਼ ਦੇ ਜਰਨਲ ਸੈਕਟਰੀ ਅਸ਼ੋਕ ਡੁਬੇ ਨਾਲ ਸੰਪਰਕ ਕਰਕੇ ਦਿਹਾੜੀਦਾਰਾਂ ਦੇ ਅਕਾਊਂਟ ਨੰਬਰ ਮੰਗੇ ਸਨ। ਸੋਮਵਾਰ 6 ਅਪ੍ਰੈਲ ਦੀ ਸ਼ਾਮ ਸਲਮਾਨ ਨੂੰ 19000 ਮਜ਼ਦੂਰਾਂ ਦੇ ਬੈਂਕ ਅਕਾਊਂਟ ਡਿਟੇਲ ਦੇ ਦਿੱਤੀ ਗਈ ਸੀ। ਸਲਮਾਨ ਦੇ ਦਫਤਰ ਵਿਚ ਜਿਵੇ ਹੀ ਵਰਕਰਸ  ਦੇ ਅਕਾਊਂਟ ਨੰਬਰ ਪਹੁੰਚੇ, ਉਨ੍ਹਾਂ ਦੀ ਟੀਮ ਨੇ ਤੇਜੀ ਦਿਖਾਉਂਦੇ ਹੋਏ 7 ਅਪ੍ਰੈਲ ਦੀ ਸ਼ਾਮ ਤਕ 16000 ਮਜ਼ਦੂਰਾਂ ਦੇ ਅਕਾਊਂਟ ਵਿਚ ਪ੍ਰਤੀ 3000 ਜਮ੍ਹਾ ਕਰਵਾ ਦਿੱਤੇ ਹਨ।

ਪੈਸੇ ਟਰਾਂਸਫਰ ਕਰਨ ਲਈ ਅਕਾਊਂਟ ਨੰਬਰ ਦਾ ਇੰਤਜ਼ਾਰ ਕਰ ਰਹੇ ਸਨ ਸਲਮਾਨ 
ਅਸ਼ੋਕ ਡੁਬੇ ਨੇ ਦੱਸਿਆ ਹੈ, ''ਪਿਛਲੇ 10 ਦਿਨਾਂ ਤੋਂ ਸਲਮਾਨ ਖਾਨ ਫਿਲਮਸ ਨਾਲ ਗੱਲ ਕਰ ਰਹੇ ਸਨ। ਸਲਮਾਨ ਖਾਨ ਦੀ ਟੀਮ ਨੇ ਸਾਡੇ ਤੋਂ ਵਰਕਰਸ ਦੇ ਅਕਾਊਂਟ ਨੰਬਰ ਮੰਗੇ ਸਨ। ਅਸੀਂ ਜਿਵੇਂ ਹੀ ਕਲ 19000 ਮਜ਼ਦੂਰਾਂ ਦੇ ਅਕਾਊਂਟ ਨੰਬਰ ਸਲਮਾਨ ਖਾਨ ਦੀ ਟੀਮ ਨੂੰ ਭੇਜੇ, ਉਨ੍ਹਾਂ ਨੇ ਅੱਜ ਹੀ 16000 ਮਜ਼ਦੂਰਾਂ ਦੇ ਅਕਾਊਂਟ ਵਿਚ ਪੈਸੇ ਟਰਾਂਸਫਰ ਕਰ ਦਿੱਤੇ। ਸਲਮਾਨ ਖਾਨ ਨੇ ਇਸ ਮਹੀਨੇ ਪ੍ਰਤੀ ਮਜ਼ਦੂਰ 3000 ਰੁਪਏ, 16000 ਮਜ਼ਦੂਰਾਂ ਦੇ ਅਕਾਊਂਟ ਵਿਚ ਟਰਾਂਸਫਰ ਕੀਤੇ ਹਨ।  


Tags: CoronavirusOutbreakSalman KhanTransfer5 Corore RupeesDaily Wage WorkersAccountsLokcdown

About The Author

sunita

sunita is content editor at Punjab Kesari