ਨਵੀਂ ਦਿੱਲੀ— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਆਉਣ ਫਿਲਮ 'ਟਿਊਬਲਾਈਟ' ਦੇ ਆਫੀਸ਼ੀਅਲ ਟਰੇਲਰ ਮਗਰੋਂ ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਫਿਲਮ ਕਿਤੇ ਨਾ ਕਿਤੇ 2015 'ਚ ਆਈ ਮੈਕਸੀਕਨ ਡਾਇਰੈਕਟਰ ਗੋਮੇਜ ਮੋਂਟੀਵਰਡੀ ਦੀ ਹਾਲੀਵੁੱਡ ਫਿਲਮ 'ਲਿਟਲ ਬੁਆਏ' ਤੋਂ ਪ੍ਰੇਰਿਤ ਹੈ।
ਇਸ ਬਾਰੇ ਸਲਮਾਨ ਖਾਨ ਨੇ ਅਜੇ ਤੱਕ ਕੁਝ ਨਹੀਂ ਕਿਹਾ ਹੈ ਪਰ 'ਟਿਊਬਲਾਈਟ' ਫਿਲਮ ਦੇ ਨਿਰਦੇਸ਼ਕ ਕਬੀਰ ਖਾਨ ਨੇ ਮੰਨਿਆ ਕਿ 'ਟਿਊਬਲਾਈਟ' ਹਾਲੀਵੁੱਡ ਫਿਲਮ 'ਲਿਟਲ ਬੁਆਏ' ਤੋਂ ਪ੍ਰੇਰਿਤ ਹੈ ਅਤੇ ਫਿਲਮ 'ਚ ਆਫੀਸ਼ੀਅਲ ਸਟੋਰੀ ਅਡੈਪਟੇਸ਼ਨ ਦਾ ਕ੍ਰੈਡਿਟ ਵੀ 'ਲਿਟਲ ਬੁਆਏ' ਨੂੰ ਦਿੱਤਾ ਗਿਆ ਹੈ। ਸਾਨੂੰ ਫਿਲਮ ਦਾ ਕੰਸੈਪਟ ਬਹੁਤ ਪਸੰਦ ਆਇਆ ਸੀ। ਇਸ ਲਈ ਅਸੀਂ ਫਿਲਮ ਦੇ ਲੇਖਕ ਨਾਲ ਮੁਲਾਕਾਤ ਕੀਤੀ ਅਤੇ ਕਹਾਣੀ ਖਰੀਦ ਲਈ।