FacebookTwitterg+Mail

ਸਲਮਾਨ ਖਾਨ ਨੇ ਪੀ.ਐੱਮ. ਮੋਦੀ ਨੂੰ ਕੀਤਾ ਅਜਿਹਾ ਟਵੀਟ, ਹੋਇਆ ਵਾਇਰਲ

salman khan tweet to pm narendra modi viral
04 June, 2019 09:18:17 AM

ਮੁੰਬਈ(ਬਿਊਰੋ)— ਪੀ. ਐੱਮ. ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਕੈਬਨਿਟ ਨੇ 30 ਮਈ ਨੂੰ ਸਹੁੰ ਚੁੱਕੀ ਅਤੇ ਹੁਣ ਸਾਰਿਆਂ ਨੇ ਆਪਣੇ ਮੰਤਰਾਲਿਆ ਦਾ ਕੰਮ ਵੀ ਸੰਭਾਲ ਲਿਆ ਹੈ। ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲਾ ਮਿਲਿਆ ਹੈ ਤਾਂ ਰਾਜਨਾਥ ਸਿੰਘ ਨੂੰ ਰੱਖਿਆ ਮੰਤਰਾਲੇ ਦੀ ਜ਼ਿੰਮੇਦਾਰੀ ਮਿਲੀ ਹੈ। ਦੱਸ ਦੇਈਏ ਕਿ ਪੀ. ਐੱਮ. ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨਜ਼ਰ ਆਈਆਂ ਸਨ। ਹੁਣ ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਨੇ ਪੀ. ਐੱਮ. ਨਰਿੰਦਰ ਮੋਦੀ ਸਮੇਤ ਪੂਰੇ ਮੰਤਰੀਮੰਡਲ ਨੂੰ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸਲਮਾਨ ਖਾਨ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸਲਮਾਨ ਖਾਨ ਨੇ ਪੀ. ਐੱਮ. ਨਰਿੰਦਰ ਮੋਦੀ ਸਮੇਤ ਪੂਰੇ ਮੰਤਰੀਮੰਡਲ ਨੂੰ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਟਵੀਟ ਕੀਤਾ,''ਮਾਣਯੋਗ ਪ੍ਰਧਾਨਮੰਤਰੀ, ਸ਼ਾਨਦਾਰ ਟੀਮ ਲਈ ਵਧਾਈ। ਮਜ਼ਬੂਤ ਅਤੇ ਇਕ ਸਮਾਨ ਭਾਰਤ ਬਣਾਉਣ ਦੀਆਂ ਕੋਸ਼ਿਸ਼ਾਂ ਲਈ ਪੂਰੀ ਕੈਬਨਿਟ ਨੂੰ ਮੇਰੇ ਵੱਲੋਂ ਸ਼ੁੱਭ ਕਾਮਨਾਵਾਂ।''


ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦੀ ਫਿਲਮ 'ਭਾਰਤ' 5 ਜੂਨ ਯਾਨੀ ਈਦ ਦੇ ਮੌਕੇ 'ਤੇ ਰਿਲੀਜ਼ ਹੋ ਰਹੀ ਹੈ ਅਤੇ ਫਿਲਮ 'ਚ ਸਲਮਾਨ ਖਾਨ ਨਾਲ ਕੈਟਰੀਨਾ ਕੈਫ ਅਤੇ ਦਿਸ਼ਾ ਪਟਾਨੀ ਵੀ ਨਜ਼ਰ ਆਵੇਗੀ। ਇਹੀ ਨਹੀਂ, ਫਿਲਮ 'ਚ ਜੈੱਕੀ ਸ਼ਰਾਫ ਅਤੇ ਸੁਨੀਲ ਗਰੋਵਰ ਵੀ ਅਹਿਮ ਕਿਰਦਾਰਾਂ 'ਚ ਹਨ। ਸਲਮਾਨ ਖਾਨ ਦੀ 'ਭਾਰਤ' ਨੂੰ ਅਲੀ ਅੱਬਾਸ ਜ਼ਫਰ ਨੇ ਡਾਇਰੈਕਟ ਕੀਤੀ ਹੈ ਅਤੇ ਭਾਰਤ 'ਚ ਇਕ ਸ਼ਖਸ ਦੀ ਜ਼ਿੰਦਗੀ ਨਾਲ ਦੇਸ਼ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।


Tags: Salman KhanTweetPM Narendra ModiViralBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari