FacebookTwitterg+Mail

ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ ਹੁੰਦੇ ਹੀ 20 ਸਾਲ ਪੁਰਾਣੀ ਵੀਡੀਓ ਵਾਇਰਲ

salman khan video viral
06 April, 2018 01:26:59 PM

ਮੁੰਬਈ(ਬਿਊਰੋ)— ਜੋਧਪੁਰ ਦੀ ਅਦਾਲਤ ਨੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ 'ਚ ਦੋ ਦਹਾਕਿਆਂ ਬਾਅਦ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ ਅਤੇ 10 ਹਜ਼ਾਰ ਦਾ ਜੁਰਮਾਨਾ ਲਗਾਇਆ ਹੈ। ਬਾਕੀ ਦੋਸ਼ੀ ਸੈਫ ਅਲੀ ਖਾਨ, ਨੀਲਮ, ਤੱਬੂ ਅਤੇ ਸੋਨਾਲੀ ਬੇਂਦਰੇ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਵਿਚਕਾਰ ਸਲਮਾਨ ਖਾਨ ਦਾ 1998 ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸਲਮਾਨ ਖਾਨ ਜੰਗਲਾਤ ਵਿਭਾਗ ਦੇ ਦਫਤਰ 'ਚ ਬੈਠੇ ਹੋਏ ਦਿਖ ਰਹੇ ਹਨ।

ਵੀਡੀਓ 'ਚ ਦਿਖ ਰਿਹਾ ਹੈ ਕਿ ਜੰਗਲਾਤ ਕਰਮਚਾਰੀ ਸਲਮਾਨ ਖਾਨ ਦੇ ਬਿਆਨ ਰਿਕਾਰਡ ਕਰਨ ਤੋਂ ਬਾਅਦ ਮਾਮਲੇ ਦੇ ਕਾਗਜ਼ ਤਿਆਰ ਕਰ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ 'ਚ ਸਲਮਾਨ ਖਾਨ ਪੂਰੇ ਟਸ਼ਨ 'ਚ ਦਿਖ ਰਹੇ ਹਨ, ਜਦਕਿ ਜੰਗਲਾਤ ਵਿਭਾਗ ਕਰਮਚਾਰੀ ਕਾਰਵਾਈ ਕਰਦੇ ਹੋਏ ਦਿਖ ਰਹੇ ਹਨ।

Punjabi Bollywood Tadkaਵੀਡੀਓ 'ਚ ਦਿਖ ਰਿਹਾ ਹੈ ਕਿ ਜਦੋਂ ਕਰਮਚਾਰੀ ਆਪਣੀ ਰਿਪੋਰਟ ਤਿਆਰ ਕਰ ਰਹੇ ਸਨ, ਉਸ ਦੌਰਾਨ ਸਲਮਾਨ ਖਾਨ ਕੁਰਸੀ 'ਤੇ ਪੈਰ ਰੱਖੀ ਨਜ਼ਰ ਆ ਰਹੇ ਹਨ। 

Punjabi Bollywood Tadka
ਜ਼ਿਕਰਯੋਗ ਹੈ ਕਿ ਇਹ ਮਾਮਲਾ ਸਾਲ 1998 ਦਾ ਹੈ, ਜਿਸ ਦੌਰਾਨ ਫਿਲਮ 'ਹਮ ਸਾਥ-ਸਾਥ ਹੈਂ' ਦੀ ਪੂਰੀ ਟੀਮ ਸ਼ੂਟਿੰਗ ਦੇ ਸਿਲਸਿਲੇ 'ਚ ਜੋਧਪੁਰ 'ਚ ਸੀ।

Punjabi Bollywood Tadka

ਸਲਮਾਨ ਖਾਨ ਅਤੇ ਉਨ੍ਹਾਂ ਦੇ ਸਾਥੀਆਂ 'ਤੇ 2 ਚਿੰਕਾਰਾ ਅਤੇ 3 ਕਾਲੇ ਹਿਰਨਾਂ ਦੇ ਸ਼ਿਕਾਰ ਦਾ ਦੋਸ਼ ਲੱਗਾ ਸੀ। ਸਲਮਾਨ 'ਤੇ ਆਰਮਸ ਐਕਟ ਦੇ ਤਹਿਤ ਵੀ ਕੇਸ ਦਰਜ ਹੋਇਆ ਸੀ।


Tags: Salman KhanVideoViralDabang StyleJodhpur Central JailBlack Buck CaseSaif Ali KhanTabuSonali BendreNeelam KothariHum Saath Saath Hain

Edited By

Chanda Verma

Chanda Verma is News Editor at Jagbani.