FacebookTwitterg+Mail

Weekend Ka Vaar : ਸਲਮਾਨ ਨੇ ਲਾਈ ਸਾਰਿਆਂ ਮੁਕਾਬਲੇਬਾਜ਼ਾਂ ਦੀ ਕਲਾਸ (ਵੀਡੀਓ)

salman khan weekend ka vaar
30 September, 2018 01:16:01 PM

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' ਇਨ੍ਹੀਂ ਦਿਨੀਂ ਇਕ ਵੱਖਰੇ ਹੀ ਪੜਾਅ 'ਤੇ ਹੈ। ਘਰ 'ਚ ਹੋਲੀ-ਹੋਲੀ ਕਾਫੀ ਧਮਾਕੇ ਦੇਖਣ ਨੂੰ ਮਿਲ ਰਹੇ ਹਨ। ਦੂਜੇ ਹਫਤਾ ਬੀਤਣ ਤੋਂ ਬਾਅਦ ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਸ਼ਨੀਵਾਰ ਦੀ ਰਾਤ 'ਵੀਕੈਂਡ ਦਾ ਵਾਰ' 'ਚ ਘਰਵਾਲਿਆਂ ਦੀ ਕਲਾਸ ਲਾਈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਪਤਾ ਹੀ ਨਹੀਂ ਚੱਲ ਰਿਹਾ ਕਿ ਘਰ 'ਚ ਆਖਿਰ ਹੋ ਕੀ ਰਿਹਾ ਹੈ। ਸਾਰੇ ਫੇਰਵੇਵਿਜ਼ਮ ਨੂੰ ਹਵਾ ਦੇ ਰਹੇ ਹਨ ਅਤੇ ਭੇੜ ਚਾਲ ਕਰ ਰਹੇ ਹਨ।

 

 
 
 
 
 
 
 
 
 
 
 
 
 
 

Deepak & Urvashi . #bb12 #biggboss12

A post shared by Bigg Boss 12 💙 (@biggboss_khabri) on Sep 29, 2018 at 3:27am PDT

ਸਲਮਾਨ ਨੇ ਹੁਣ ਤੱਕ ਦੇ ਖੇਡ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਕੋਈ ਵੀ ਘਰ 'ਚ ਟਿਕ ਰਹਿਣ ਲਈ ਨਹੀਂ ਖੇਡ ਰਿਹਾ ਹੈ। ਇਨ੍ਹਾਂ ਹੀ ਨਹੀਂ ਸਲਮਾਨ ਖਾਨ ਨੇ ਕੰਟੈਸਟੇਂਟ ਨੂੰ ਇਕ-ਦੂਜੇ 'ਤੇ ਦੋਸ਼ ਲਾਉਣ ਦਾ ਵੀ ਮੌਕਾ ਦਿੱਤਾ, ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਨੂਪ ਜਲੋਟਾ ਘਰ 'ਚ ਸਭ ਤੋਂ ਵੱਡਾ ਹੈ, ਫਿਰ ਵੀ ਉਹ ਸਟੈਂਡ ਨਹੀਂ ਲੈ ਰਿਹਾ। ਦੂਜੇ ਪਾਸੇ ਜਸਲੀਨ ਲਈ ਕਿਹਾ, ਉਹ ਹਮੇਸ਼ਾ ਜਿਸਦਾ ਲੜ ਭਾਰਾ ਹੁੰਦਾ ਹੈ, ਉਸੇ ਵੱਲ ਚਲੀ ਜਾਂਦੀ ਹੈ।

 

 
 
 
 
 
 
 
 
 
 
 
 
 
 

Part -2 Deepak & Urvashi #bb12 #biggboss12

A post shared by Bigg Boss 12 💙 (@biggboss_khabri) on Sep 29, 2018 at 3:33am PDT

ਸਲਮਾਨ ਨੇ ਇਸ ਤੋਂ ਬਾਅਦ ਦੀਪਕ ਤੇ ਉਰਵਸ਼ੀ ਨੂੰ ਕਠਘਰੇ 'ਚ ਬੁਲਾਇਆ। ਸਲਮਾਨ ਨੇ ਦੀਪਕ 'ਤੇ ਦੋਸ਼ ਲਾਇਆ ਕਿ ਉਹ 'ਚ ਸਾਰਿਆਂ ਨੂੰ ਮੱਖਣ ਲਾਉਂਦੇ ਰਹਿੰਦੇ ਹਨ। ਸ਼ਨੀਵਾਰ ਨੂੰ ਹੀ ਘਰ 'ਚ ਗੈਸਟ ਦੇ ਰੂਪ 'ਚ ਆਯੁਸ਼ਮਾਨ ਖੁਰਾਨਾ ਤੇ ਤੱਬੂ ਪਹੁੰਚੇ। ਉਨ੍ਹਾਂ ਨੇ ਸ਼੍ਰੀਸੰਤ ਦਾ ਕਾਫੀ ਮਜ਼ਾਕ ਉਡਾਇਆ। ਉਹ ਆਪਣੀ ਫਿਲਮ 'ਅੰਧਾਧੁਨ' ਦੀ ਪ੍ਰਮੋਸ਼ਨ ਲਈ ਗਏ ਸਨ।

 

 

ਉਥੇ ਉਨ੍ਹਾਂ ਨੇ ਇਕ ਜੋੜੀ ਨੂੰ ਘਰ ਤੋਂ ਵੀ ਬਾਹਰ ਕੱਢ ਦਿੱਤਾ। ਇਸ ਵਾਰ ਸਿੰਗਲ ਤੇ ਦੋ ਜੋੜੀਆਂ ਨੂੰ ਨਾਮੀਨੇਟ ਕੀਤਾ ਗਿਆ ਸੀ। ਦੀਪਿਕਾ ਕੱਕੜ, ਕਰਣਵੀਰ ਬੋਹਰਾ, ਕ੍ਰਿਤੀ ਵਰਮਾ-ਰੋਸ਼ਮੀ ਬਨਿਕ, ਨਿਰਮਲ ਸਿੰਘ-ਰੌਮਿਲ ਚੌਧਰੀ ਨਾਮੀਨੇਟ ਹੋਏ ਸਨ।

Punjabi Bollywood Tadka

ਸਲਮਾਨ ਖਾਨ ਨੇ ਪਹਿਲਾ ਕਰਨਵੀਰ ਦਾ ਨਾਂ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਸਾਰਿਆਂ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ। ਕਰਨਵੀਰ ਵੀ ਖੁਦ ਨੂੰ ਘਰ ਤੋਂ ਬਾਹਰ ਮੰਨ ਚੁੱਕੇ ਸਨ।

Punjabi Bollywood Tadka

ਉਨ੍ਹਾਂ ਨੇ ਸਾਰਿਆਂ ਨੂੰ ਅਲਵਿਦਾ ਤੱਕ ਆਖ ਦਿੱਤਾ ਸੀ ਪਰ ਬਾਅਦ 'ਚ ਉਨ੍ਹਾਂ ਨੇ ਕ੍ਰਿਤੀ ਤੇ ਰੋਸ਼ਮੀ ਦਾ ਨਾਂ ਬਾਹਰ ਜਾਣ ਵਾਲੇ ਕੰਟੈਸਟੇਂਟ ਜੋੜੀ ਦੇ ਰੂਪ 'ਚ ਲਿਆ।

Punjabi Bollywood Tadka

ਦੱਸ ਦੇਈਏ ਕਿ ਅੱਜ ਯਾਨੀ ਐਤਵਾਰ ਨੂੰ ਵੀ ਇਕ ਕੰਟੈਸਟੇਂਟ ਹੋਰ ਨਿਕਲੇਗਾ। ਖਬਰਾਂ ਦੀ ਮੰਨੀਏ ਤਾਂ ਅੱਜ ਘਰ 'ਚੋਂ ਨਿਰਮਲ ਸਿੰਘ ਜਾ ਸਕਦਾ ਹੈ।


Tags: Salman Khan Weekend Ka Vaar Bigg Boss 12 Jasleen Matharu Anup Jalota Roshmi Banik Kriti Verma AndhaDhun Ayushmann Khurrana Tabu

Edited By

Sunita

Sunita is News Editor at Jagbani.