FacebookTwitterg+Mail

ਸਲਮਾਨ ਨੇ '1921' ਲਈ ਜ਼ਰੀਨ ਖਾਨ ਨੂੰ ਦਿੱਤੀਆਂ ਸ਼ੁਭਕਾਮਨਾਵਾਂ

salman khan wishes luck to zareen khan for   1921
14 January, 2018 09:35:12 AM

ਮੁੰਬਈ(ਬਿਊਰੋ)— ਸੁਪਰਸਟਾਰ ਸਲਮਾਨ ਖਾਨ ਨੇ ਅਦਾਕਾਰਾ ਜ਼ਰੀਨ ਖਾਨ ਨੂੰ ਉਸ ਦੀ ਆਉਣ ਵਾਲੀ ਫਿਲਮ '1921' ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸਲਮਾਨ ਨੇ ਕਿਹਾ ਕਿ ਜ਼ਰੀਨ ਖਾਨ ਨੂੰ '1921' ਲਈ ਸ਼ੁਭਕਾਮਨਾਵਾਂ। ਤੁਸੀਂ ਬੇਹੱਦ ਸੁੰਦਰ ਲੱਗ ਰਹੇ ਹੈ ਪਰ ਟਰੇਲਰ ਡਰਾਵਨਾ ਹੈ।


ਜ਼ਰੀਨ ਇਸ ਫਿਲਮ ਵਿਚ ਭੂਤਾਂ ਨਾਲ ਗੱਲ ਕਰਨ ਵਾਲੀ ਇਕ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ। ਉਸ ਨੇ ਸਲਮਾਨ ਖਾਨ ਨਾਲ ਫਿਲਮ 'ਵੀਰ' ਨਾਲ ਬਾਲੀਵੁੱਡ ਵਿਚ ਕਦਮ ਰੱਖਿਆ ਸੀ। ਇਸ ਫਿਲਮ ਦੀ ਸ਼ੂਟਿੰਗ ਲੰਡਨ ਵਿਚ ਹੋਈ ਹੈ ਅਤੇ ਇਸਦੀ ਕਹਾਣੀ ਮੁੱਖ ਕਿਰਦਾਰ ਨਿਭਾਅ ਰਹੇ ਜ਼ਰੀਨ ਅਤੇ ਕਰਨ ਕੁੰਦਰਾ ਦੇ ਆਲੇ-ਦੁਆਲੇ ਘੁੰਮਦੀ ਹੈ। ਉਹ ਆਪਣੇ ਵਰਤਮਾਨ ਅਤੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਆਪਣੀ ਪਿਛਲੀ ਜ਼ਿੰਦਗੀ ਦੇ ਭੇਤਾਂ ਨਾਲ ਜੂਝਦੇ ਹਨ।


Tags: Salman KhanZareen Khan1921DabanggReady Karan Kundra

Edited By

Sunita

Sunita is News Editor at Jagbani.