FacebookTwitterg+Mail

6 ਵਾਰ ਸਲਮਾਨ ਨੂੰ ਰਿਜੈਕਟ ਕਰ ਚੁੱਕੀ ਹੈ ਇਹ ਅਦਾਕਾਰਾ ਹੁਣ ਦਿਖੇਗੀ 'ਕਿੱਕ 2' 'ਚ

salman khan with deepika padukone in kick 2
12 February, 2018 05:21:54 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ 'ਡਿੰਪਲ ਗਰਲ' ਦੀਪਿਕਾ ਪਾਦੂਕੋਣ ਸੁਪਰਹਿੱਟ ਫਿਲਮ 'ਕਿੱਕ' ਦੇ ਸੀਕਵਲ 'ਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਸਾਜਿਦ ਨਾਡੀਆਡਵਾਲਾ ਆਪਣੀ ਸੁਪਰਹਿੱਟ ਫਿਲਮ 'ਕਿੱਕ' ਦਾ ਸੀਕਵਲ ਬਣਾਉਣ ਵਾਲੇ ਹਨ।

Punjabi Bollywood Tadka

ਇਸ ਫਿਲਮ 'ਚ ਸਲਮਾਨ ਲੀਡ ਰੋਲ 'ਚ ਹਨ। 'ਕਿੱਕ' ਵਿਚ ਸਲਮਾਨ ਦੇ ਆਪੋਜ਼ਿਟ ਜੈਕਲੀਨ ਨੇ ਕੰਮ ਕੀਤਾ ਸੀ। 'ਕਿੱਕ-2' ਵਿਚ ਜੈਕਲੀਨ ਨਹੀਂ ਹੋਵੇਗੀ। ਉਸ ਦਾ ਕੰਮ 'ਕਿੱਕ' ਵਿਚ ਖਤਮ ਹੋ ਗਿਆ ਸੀ।

Punjabi Bollywood Tadka

'ਕਿੱਕ-2' ਇਕ ਨਵੀਂ ਕਹਾਣੀ ਹੈ, ਜਿਸ 'ਚ ਨਵੇਂ ਕਿਰਦਾਰ ਹਨ। ਇਸ ਲਈ ਇਸ 'ਚ ਜੈਕਲੀਨ ਦੀ ਥਾਂ ਨਹੀਂ ਬਣੀ। ਦੀਪਿਕਾ ਤੇ ਸਲਮਾਨ ਨੇ ਹੁਣ ਤਕ ਇੱਕਠੇ ਕੋਈ ਵੀ ਫਿਲਮ ਨਹੀਂ ਕੀਤੀ, ਸਗੋਂ ਉਹ ਸਲਮਾਨ ਦੀਆਂ ਇਕ ਤੋਂ ਬਾਅਦ ਇਕ 6 ਫਿਲਮਾਂ ਰਿਜੈਕਟ ਕਰ ਚੁੱਕੀ ਹੈ।

Punjabi Bollywood Tadka

'ਕਿੱਕ-2' ਅਗਲੇ ਸਾਲ ਦਸੰਬਰ ਤਕ ਤਿਆਰ ਹੋ ਜਾਵੇਗੀ। ਅਸਲ 'ਚ ਇਸ ਵਾਰ ਸਾਜਿਦ ਅਜਿਹੀ ਅਦਾਕਾਰਾ ਚਾਹੁੰਦੇ ਹਨ, ਜਿਸ ਨੇ ਸਲਮਾਨ ਨਾਲ ਪਹਿਲਾਂ ਕੰਮ ਨਾ ਕੀਤਾ ਹੋਵੇ ਤਾਂ ਕਿ ਪਰਦੇ 'ਤੇ ਦਰਸ਼ਕਾਂ ਨੂੰ ਫਰੈੱਸ਼ ਜੋੜੀ ਦੇਖਣ ਨੂੰ ਮਿਲ ਸਕੇ।

Punjabi Bollywood Tadka

ਸੂਤਰਾਂ ਦੀ ਮੰਨੀਏ ਤਾਂ ਸਾਜਿਦ, ਸਲਮਾਨ ਖਾਨ ਨਾਲ ਦੀਪਿਕਾ ਪਾਦੂਕੋਣ ਦੇ ਨਾਂ 'ਤੇ ਵਿਚਾਰ ਕਰ ਰਹੇ ਹਨ।


Tags: Salman Khan Deepika PadukoneKick 2 Jacqueline Fernandez ਦੀਪਿਕਾ ਪਾਦੂਕੋਣਕਿੱਕ 2

Edited By

Chanda Verma

Chanda Verma is News Editor at Jagbani.