FacebookTwitterg+Mail

ਸਲਮਾਨ ਨੂੰ ਵੱਡੀ ਰਾਹਤ, ਕਾਲਾ ਹਿਰਨ ਤੇ ਗੈਰ ਕਾਨੂੰਨੀ ਹਥਿਆਰਾਂ ਦੀ ਅਪੀਲ 'ਤੇ ਸੁਣਵਾਈ ਟਲੀ

salman of blackbuck and illegal arms case next date 18 april
07 March, 2020 02:44:02 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਕਾਲੇ ਹਿਰਨ ਸ਼ਿਕਾਰ ਮਾਮਲਾ ਅਤੇ ਗੈਰਕਾਨੂੰਨੀ ਹਥਿਆਰਾਂ ਦੇ ਕੇਸ ਦੀ ਅਪੀਲ 'ਤੇ ਸੁਣਵਾਈ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਜੋਧਪੁਰ ਦੀ ਅਦਾਲਤ 'ਚ ਮੁਲਤਵੀ ਕਰ ਦਿੱਤੀ ਗਈ ਹੈ। ਇਸ ਕੇਸ ਦੀ ਸੁਣਵਾਈ ਅੱਜ ਹੋਣੀ ਸੀ ਪਰ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਜੋਧਪੁਰ ਜ਼ਿਲ੍ਹਾ ਅਦਾਲਤ 'ਚ ਜੱਜ ਦੀ ਤਰੱਕੀ ਕਾਰਨ ਜੱਜ ਦੀ ਸੀਟ ਖਾਲੀ ਹੋ ਗਈ ਸੀ। ਸਲਮਾਨ ਦੇ ਵਕੀਲ ਨੇ ਹਾਜ਼ਰੀ ਮਾਫੀ ਪੇਸ਼ ਕੀਤੀ ਹੈ। ਹਾਜ਼ਰੀ ਮਾਫੀ 'ਚ ਸਲਮਾਨ ਦੇ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਣ ਦਾ ਹਵਾਲਾ ਦਿੱਤਾ ਗਿਆ ਹੈ। ਅਦਾਲਤ ਨੇ ਹਜ਼ਾਰੀ ਦੀ ਮੁਆਫੀ ਸਵੀਕਾਰ ਕਰ ਲਈ ਹੈ, ਇਸ ਕੇਸ ਦੀ ਅਗਲੀ ਸੁਣਵਾਈ ਦੀ ਤਰੀਕ ਹੁਣ 18 ਅਪ੍ਰੈਲ ਰੱਖੀ ਗਈ ਹੈ। ਕਾਲੇ ਹਿਰਨ ਅਤੇ ਗੈਰਕਾਨੂੰਨੀ ਹਥਿਆਰਾਂ ਦੇ ਮਾਮਲੇ 'ਚ ਜੋਧਪੁਰ ਦੀ ਜ਼ਿਲ੍ਹਾ ਅਦਾਲਤ ਅਤੇ ਸੈਸ਼ਨ ਕੋਰਟ ਜੋਧਪੁਰ 'ਚ 3 ਅਪੀਲ ਦੀ ਸੁਣਵਾਈ ਹੋਣੀ ਸੀ। ਸਲਮਾਨ ਅੱਜ ਪੇਸ਼ ਨਹੀਂ ਹੋਏ, ਉਨ੍ਹਾਂ ਦੇ ਵਕੀਲ ਨੇ ਹਾਜ਼ਰੀਮਾਫੀ ਨੂੰ ਅਦਾਲਤ 'ਚ ਪੇਸ਼ ਕੀਤਾ ਹੈ।

ਜਾਣੋ ਪੂਰਾ ਮਾਮਲਾ:
19 ਸਾਲ ਪਹਿਲਾਂ ਸਤੰਬਰ 1998 'ਚ ਸਲਮਾਨ ਖਾਨ ਜੋਧਪੁਰ 'ਚ ਫਿਲਮ 'ਹਮ ਸਾਥ ਸਾਥ ਹੈਂ' ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਸਲਮਾਨ ਦੇ ਨਾਲ-ਨਾਲ ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ ਅਤੇ ਨੀਲਮ ਦਾ ਸਮਰਥਨ ਕਰਨ ਦਾ ਦੋਸ਼ ਹੈ। ਫਿਲਮੀ ਸਿਤਾਰਿਆਂ ਨੇ ਸੁਰੱਖਿਅਤ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਸ਼ਿਕਾਰ ਦੀ ਤਾਰੀਖ 27 ਸਤੰਬਰ, 28 ਸਤੰਬਰ, 01 ਅਕਤੂਬਰ ਅਤੇ 02 ਅਕਤੂਬਰ ਦੱਸੀ ਗਈ ਹੈ। ਸਾਥੀ ਅਦਾਕਾਰਾਂ 'ਤੇ ਸਲਮਾਨ ਨੂੰ ਸ਼ਿਕਾਰ ਲਈ ਪ੍ਰੇਰਿਤ ਕਰਨ ਦਾ ਦੋਸ਼ੀ ਲਾਇਆ ਗਿਆ ਸੀ। ਸਲਮਾਨ ਨੂੰ ਸੀ. ਜੇ. ਐੱਮ. ਰੂਰਲ ਕੋਰਟ ਜੋਧਪੁਰ ਨੇ ਕਾਂਕਣੀ ਹਿਰਨ ਦੇ ਸ਼ਿਕਾਰ 'ਚ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ 'ਚ ਹੋਰ ਸਿਤਾਰਿਆਂ ਨੂੰ ਬਰੀ ਕਰ ਦਿੱਤਾ ਗਿਆ।

ਇਹ ਕੇਸ ਦਾਇਰ ਕੀਤੇ ਗਏ-
ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਸਲਮਾਨ ਖਿਲਾਫ 4 ਕੇਸ ਦਰਜ ਕੀਤੇ ਗਏ ਸਨ। ਮਥਾਨੀਆ ਅਤੇ ਭਵਾਦ 'ਚ ਦੋ ਚਿੰਕਾਰ ਦੇ ਸ਼ਿਕਾਰ ਲਈ ਦੋ ਵੱਖਰੇ ਕੇਸ। ਕਾਂਕਣੀ 'ਚ ਕਾਲੇ ਹਿਰਨ ਦੇ ਸ਼ਿਕਾਰ, ਜਿਸ 'ਚ ਜੋਧਪੁਰ ਦੀ ਅਦਾਲਤ ਨੇ ਸਲਮਾਨ ਨੂੰ ਦੋਸ਼ੀ ਠਹਿਰਾਇਆ ਹੈ। ਲਾਇਸੈਂਸ ਖਤਮ ਹੋਣ ਤੋਂ ਬਾਅਦ ਵੀ .32 ਅਤੇ .22 ਬੋਰ ਦੀਆਂ ਰਾਈਫਲਾਂ ਰੱਖਣ ਦਾ ਕੇਸ। ਚੌਥਾ ਕੇਸ ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਸੀ। ਇਸ 'ਚ ਵੀ ਅਦਾਲਤ ਨੇ ਸਲਮਾਨ ਖਾਨ ਨੂੰ ਬਰੀ ਕਰ ਦਿੱਤਾ ਸੀ।

 

ਇਹ ਵੀ ਦੇਖੋ : ਗਾਇਕ ਸਿੱਪੀ ਗਿੱਲ ਖਿਲਾਫ ਮੋਗਾ ਥਾਣੇ 'ਚ ਕੇਸ ਦਰਜ


Tags: Salman KhanBlack Buck CaseArms Act CaseJodhpurBollywood Celebrity

About The Author

sunita

sunita is content editor at Punjab Kesari