FacebookTwitterg+Mail

ਸ਼ੂਟਿੰਗ ਨਹੀਂ ਸਗੋਂ ਆਪਣੀ ਇਸ ਗੰਭੀਰ ਬੀਮਾਰੀ ਕਾਰਨ ਸਲਮਾਨ ਛੱਡ ਰਹੇ 'ਬਿੱਗ ਬੌਸ 13'

salman quit bigg boss 13 hosting because of his bad health and illness dv
11 December, 2019 10:01:39 AM

ਮੁੰਬਈ (ਬਿਊਰੋ) — ਬਿੱਗ ਬੌਸ ਦੇ ਲਗਭਗ 10 ਸੀਜ਼ਨ ਹੋਸਟ ਕਰ ਚੁੱਕੇ ਸਲਮਾਨ ਖਾਨ ਹੁਣ ਇਸ ਸ਼ੋਅ ਦਾ ਇਕ ਅਟੁੱਟ ਹਿੱਸਾ ਬਣ ਚੁੱਕੇ ਹਨ। ਸਲਮਾਨ ਖਾਨ ਬਿਨਾ ਇਸ ਸ਼ੋਅ ਬਾਰੇ ਸੋਚਣਾ ਵੀ ਮੁਸ਼ਕਿਲ ਹੁੰਦਾ ਹੈ ਪਰ ਹਾਲ ਹੀ 'ਚ ਇਸ ਸ਼ੋਅ ਦੇ ਮੇਕਰਸ ਨੇ ਸ਼ੋਅ ਦੇ ਐਕਸਟੇਂਸ਼ਨ ਦੀ ਘੋਸ਼ਣਾ ਕੀਤੀ ਅਤੇ ਇਹ ਸ਼ੋਅ ਹੁਣ 5 ਹਫਤੇ ਅੱਗੇ ਵਧਾ ਦਿੱਤਾ ਗਿਆ ਹੈ। ਹਾਲਾਂਕਿ ਹੁਣ ਸਲਮਾਨ ਖਾਨ ਇਸ ਸ਼ੋਅ ਦੇ ਹੋਸਟ ਬਣੇ ਨਜ਼ਰ ਨਹੀਂ ਆਉਣਗੇ। ਹੁਣ ਇਸ ਸ਼ੋਅ ਦਾ ਹੋਸਟ ਕੋਈ ਹੋਰ ਹੋਵੇਗਾ।

ਹਾਲੇ ਤੱਕ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ੋਅ ਦੇ ਐਕਸਟੇਂਸ਼ਨ ਤੇ ਸਲਮਾਨ ਖਾਨ ਦੀ ਡੇਟਸ ਦੇ ਚੱਲਦਿਆਂ ਉਹ ਇਹ ਸ਼ੋਅ ਛੱਡ ਰਹੇ ਹਨ ਪਰ ਹੁਣ ਇਸ ਖਬਰ ਪਿੱਛੇ ਕੁਝ ਹੋਰ ਹੀ ਸੱਚ ਸਾਹਮਣੇ ਆਇਆ ਹੈ। ਖਬਰ ਹੈ ਕਿ ਸਲਮਾਨ ਖਾਨ ਇਹ ਸ਼ੋਅ ਆਪਣੀ ਆਉਣ ਵਾਲੀ ਫਿਲਮ ਨਹੀਂ ਸਗੋਂ ਆਪਣੀ ਸਿਹਤ ਦੇ ਚੱਕਰ 'ਚ ਛੱਡ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਸ਼ੋਅ ਦੀ ਹੋਸਟਿੰਗ ਦੌਰਾਨ ਸਲਮਾਨ ਖਾਨ ਕਾਫੀ ਸਟ੍ਰੈੱਸ ਲੈ ਰਹੇ ਹਨ। ਨਾਲ ਹੀ ਉਨ੍ਹਾਂ ਦੀ ਫਿਲਮਾਂ ਦਾ ਦੌਰ ਵੀ ਚੱਲ ਰਿਹਾ ਹੈ। ਅਜਿਹੇ 'ਚ ਸਲਮਾਨ ਖਾਨ ਦੀ ਫੈਮਿਲੀ ਨਹੀਂ ਚਾਹੁੰਦੀ ਕਿ ਇਸ ਤੋਂ ਜ਼ਿਆਦਾ ਤਨਾਅ ਲੈਣ।

ਦਰਅਸਲ ਸਲਮਾਨ ਖਾਨ 'Trigeminal Neuralgia' ਨਾਂ ਦੀ ਬੀਮਾਰੀ ਨਾਲ ਜੂਝ ਰਹੇ ਹਨ। ਇਸ ਬੀਮਾਰੀ ਦੇ ਚੱਲਦਿਆਂ ਜ਼ਿਆਦਾ ਤਨਾਅ ਲੈਣ ਜਾਂ ਗੁੱਸੇ 'ਚ ਆਉਣ ਕਾਰਨ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਅਕਸਰ ਵੀਕੈਂਡ ਦੇ ਵਾਰ ਦੇ ਐਪੀਸੋਡ 'ਚ ਸਲਮਾਨ ਖਾਨ ਨੂੰ ਗੁੱਸੇ ਹੁੰਦੇ ਤੇ ਤਨਾਅ 'ਚ ਆਉਂਦੇ ਹੋਏ ਦੇਖਿਆ ਗਿਆ ਹੈ। ਪਿਛਲੇ ਹੀ ਐਪੀਸੋਡ 'ਚ ਅਰਹਾਨ ਦੇ ਝੂਠ ਨਾਲ ਸਲਮਾਨ ਖਾਨ ਇੰਨੇ ਨਾਰਾਜ਼ ਹੋ ਗਏ ਕਿ ਗੁੱਸੇ 'ਚ ਉਨ੍ਹਾਂ ਨੇ ਆਪਣੀ ਜੈਕਟ ਸੁੱਟ ਦਿੱਤੀ।

ਖਬਰ ਹੈ ਕਿ ਬਤੌਰ ਹੋਸਟ ਇਹ ਸਲਮਾਨ ਖਾਨ ਦਾ ਬਿੱਗ ਬੌਸ ਦਾ ਆਖਰੀ ਸੀਜ਼ਨ ਹੋ ਸਕਦਾ ਹੈ। ਸਲਮਾਨ ਖਾਨ ਪਿਛਲੇ ਕੁਝ ਸੀਜ਼ਨਸ ਤੋਂ ਛੱਡਣਾ ਚਾਹੁੰਦੇ ਹਨ ਪਰ ਮੇਕਰਸ ਹਰ ਵਾਰ ਸਲਮਾਨ ਨੂੰ ਮਨਾ ਲੈਂਦੇ ਹਨ ਪਰ ਹੁਣ ਸਲਮਾਨ ਖਾਨ ਦਾ ਪਰਿਵਾਰ ਇਸ ਗੱਲ ਨੂੰ ਲੈ ਕੇ ਕਾਫੀ ਚਿੰਤਾ 'ਚ ਆ ਗਿਆ ਹੈ। ਬਿੱਗ ਬੌਸ ਦਾ ਇਹ 13ਵਾਂ ਸੀਜ਼ਨ ਚੱਲ ਰਿਹਾ ਹੈ ਤੇ ਸਲਮਾਨ ਪੂਰੇ 10 ਸੀਜ਼ਨ ਹੋਸਟ ਕਰ ਚੁੱਕੇ ਹਨ। ਇਸ ਸ਼ੋਅ ਦਾ ਪਹਿਲੀ ਸੀਜ਼ਨ ਅਰਸ਼ਦ ਵਾਰਸੀ ਨੇ ਹੋਸਟ ਕੀਤਾ ਸੀ।
 


Tags: Salman KhanBigg Boss 13HostingBad Health And IllnessTrigeminal NeuralgiaBollywood Celebrity

About The Author

sunita

sunita is content editor at Punjab Kesari