FacebookTwitterg+Mail

ਸ਼ਾਹਰੁਖ ਨਹੀਂ ਸਗੋਂ ਸਲਮਾਨ ਕੋਲ ਹੋਣਾ ਸੀ 'ਮੰਨਤ', ਪਿਤਾ ਕਾਰਨ ਹੱਥੋਂ ਇੰਝ ਨਿਕਲੀ ਸੀ ਡੀਲ

salman reveals he wanted to buy shah rukh khan mannat
27 May, 2019 12:36:02 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਦਾ ਘਰ 'ਮੰਨਤ' ਬਾਲੀਵੁੱਡ 'ਚ ਇਕ 'ਡਰੀਮ ਹਾਊਸ' ਮੰਨਿਆ ਜਾਂਦਾ ਹੈ। ਸ਼ਾਹਰੁਖ ਖਾਨ ਨੇ ਇਹ ਬੰਗਲਾ ਸਾਲ 2001 'ਚ 13.32 ਕਰੋੜ ਰੁਪਏ 'ਚ ਲੀਜ਼ ਦੇ ਤੌਰ 'ਤੇ ਖਰੀਦਿਆ ਸੀ। ਅੱਜ ਇਸ ਦੀ ਕੀਮਤ 200 ਕਰੋੜ ਰੁਪਏ ਤੋਂ ਜ਼ਿਆਦਾ ਹੈ ਪਰ ਇਹ ਘਰ ਕਦੇ ਸਲਮਾਨ ਖਾਨ ਦਾ ਹੋਣ ਵਾਲਾ ਸੀ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਸਲਮਾਨ ਨੇ ਮੰਨਤ ਬਾਰੇ ਖੁਲਾਸਾ ਕੀਤਾ।

Punjabi Bollywood Tadka

ਸਲਮਾਨ ਨੇ ਕਿਹਾ, ''ਜਦੋਂ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਕਰ ਰਿਹਾ ਸੀ ਉਦੋ ਮੰਨਤ ਮੈਨੂੰ ਆਫਰ ਕੀਤਾ ਗਿਆ ਸੀ। ਸਲਮਾਨ ਨੇ ਇਸ ਬਾਰੇ ਆਪਣੇ ਪਿਤਾ ਨਾਲ ਗੱਲ ਵੀ ਕੀਤੀ ਸੀ। ਸਲਮਾਨ ਖਾਨ ਮੁਤਾਬਕ, ਜਦੋਂ ਮੈਂ ਆਪਣੇ ਪਿਤਾ ਸਲੀਮ ਖਾਨ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ''ਇੰਨੇ ਵੱਡੇ ਘਰ 'ਚ ਕਰਾਂਗੇ ਕੀ? ਅਜਿਹੇ 'ਚ ਮੈਂ ਮੰਨਤ ਨੂੰ ਖਰੀਦਣ ਦਾ ਆਡੀਆ ਡਰਾਪ ਕਰ ਦਿੱਤਾ।'' ਸਲਮਾਨ ਨੇ ਸ਼ਾਹਰੁਖ ਖਾਨ ਤੋਂ ਸਵਾਲ ਵੀ ਪੁੱਛਿਆ, ''ਸ਼ਾਹਰੁਖ ਤੂੰ ਇੰਨੇ ਵੱਡਾ ਘਰ 'ਚ ਕੀ ਕਰਦਾ ਹੈ?

Punjabi Bollywood Tadka

'ਮੰਨਤ' 'ਚ ਹੋ ਚੁੱਕੀ ਹੈ ਕਈ ਫਿਲਮਾਂ ਦੀ ਸ਼ੂਟਿੰਗ

ਮੰਨਤ ਬੰਗਲੇ 'ਚ ਕਈ ਫਿਲਮਾਂ ਦੀ ਸ਼ੂਟਿੰਗ ਕੀਤੀ ਜਾ ਚੁੱਕੀ ਹੈ। ਸੰਨੀ ਦਿਓਲ ਦੀ ਫਿਲਮ 'ਨਰਸਿਮਹਾ' ਦਾ ਕਲਾਈਮੈਕਸ ਸ਼ੂਟ ਕੀਤਾ ਗਿਆ ਸੀ। ਇਸ ਜਗ੍ਹਾ 'ਤੇ ਡੈਵਿਡ ਧਵਨ ਦੀ ਗੋਵਿੰਦਾ ਸਟਾਰਰ 'ਸ਼ੋਅਲਾ ਤੇ ਸ਼ਬਨਮ' ਦੀ ਸ਼ੂਟਿੰਗ ਵੀ ਹੋਈ ਹੈ। ਸਾਲ 2016 'ਚ ਆਈ ਫਿਲਮ ਸ਼ਾਹਰੁਖ ਖਾਨ ਦੀ ਫਿਲਮ 'ਫੈਨ' ਦੇ ਕਈ ਸੀਨ ਮੰਨਤ ਦੇ ਆਲੇ-ਦੁਆਲੇ ਸ਼ੂਟ ਕੀਤੇ ਗਏ ਹਨ।

Punjabi Bollywood Tadka

ਸ਼ਾਹਰੁਖ ਖਾਨ ਨੇ ਮੰਨਤ ਖਰੀਦਣ ਤੋਂ ਬਾਅਦ ਬਾਲੀਵੁੱਡ ਸਿਤਾਰਿਆਂ ਨੂੰ ਇਹ ਗੱਲ ਰਾਸ ਨਹੀਂ ਆਈ। ਬਾਲੀਵੁੱਡ ਸਿਤਾਰਿਆਂ ਨੂੰ ਲੱਗਾ ਕਿ ਉਨ੍ਹਾਂ ਦੇ ਹੱਥ 'ਚੋਂ ਇਕ ਚੰਗੀ ਸ਼ੂਟਿੰਗ ਲੋਕੇਸ਼ਨ ਨਿਕਲ ਗਈ ਹੈ। ਅਜਿਹੇ 'ਚ ਹੁਣ ਉਨ੍ਹਾਂ ਨੂੰ ਸ਼ੂਟਿੰਗ ਲਈ ਦੂਰ-ਦਰੇਡੇ ਦੇ ਲੋਕੇਸ਼ਨ 'ਤੇ ਜਾਣਾ ਪੈਂਦਾ ਸੀ।

Punjabi Bollywood Tadka

'ਮੰਨਤ' ਦੀ ਜਗ੍ਹਾ 'ਜੰਨਤ' ਹੋਣਾ ਚਾਹੀਦਾ ਸੀ ਨਾਂ

ਸ਼ਾਹਰੁਖ ਖਾਨ ਨੇ ਉਨ੍ਹਾਂ ਦਿਨਾਂ 'ਚ ਭਰਤ ਸ਼ਾਹ ਨਾਲ 5 ਫਿਲਮਾਂ ਦੀ ਡੀਲ ਕੀਤੀ ਸੀ। ਇਨ੍ਹਾਂ ਫਿਲਮਾਂ ਤੋਂ ਮਿਲੇ ਪੈਸਿਆਂ ਨਾਲ ਉਨ੍ਹਾਂ ਨੇ 13.32 ਕਰੋੜ 'ਚ ਖਰੀਦ ਲਿਆ। ਸ਼ਾਹਰੁਖ ਖਾਨ ਪਹਿਲਾ ਇਸ ਦਾ ਨਾਂ 'ਜੰਨਤ' ਰੱਖਣਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਇਸ ਦਾ ਨਾਂ 'ਮੰਨਤ' ਰੱਖ ਦਿੱਤਾ। ਸ਼ਾਹਰੁਖ ਖਾਨ ਆਪਣੀ ਦੋਸਤ ਤੇ ਸੈਫ ਅਲੀ ਖਾਨ ਦੀ ਸਾਬਕਾ ਪਤਨੀ ਅੰਮ੍ਰਿਤਾ ਸਿੰਘ ਨੂੰ ਮਿਲਣ ਪਹਿਲੀ ਵਾਰ ਮੰਨਤ ਗਏ ਸਨ ਤਾਂ ਉਸ ਸਮੇਂ ਉਥੇ ਅਨੁਪਮ ਖੇਰ ਨਾਲ ਇਕ ਮੁਜਰਾ ਡਾਂਸ ਸੀਕਵੈਂਸ ਸ਼ੂਟ ਕਰ ਰਹੀ ਸੀ। 'ਮੰਨਤ' ਬਾਰੇ ਸ਼ਾਹਰੁਖ ਖਾਨ ਆਖਦੇ ਹਨ, 'ਮੈਂ ਹਮੇਸ਼ਾ ਸਮਝਦੇ ਸਨ ਕਿ ਉਹ ਜਗ੍ਹਾ ਮੁਜਰਾ ਸੈੱਟ ਹੈ ਜਾਂ ਕਿਸੇ ਵਿਲੇਨ ਦਾ ਅੱਡਾ'।

Punjabi Bollywood Tadka


Tags: Salman KhanShah Rukh KhanMannatMost Expensive Properties200 Crore ApproxMumbaiBollywood Celebrity

About The Author

sunita

sunita is content editor at Punjab Kesari