FacebookTwitterg+Mail

ਬਰਥਡੇ 'ਤੇ ਅਰਪਿਤਾ ਦੇਵੇਗੀ ਸਲਮਾਨ ਨੂੰ ਖਾਸ ਤੋਹਫਾ, ਛਿੜੀ ਚਰਚਾ

salman sister arpita khan to deliver her second child on bhaijaan birthday
27 December, 2019 08:43:39 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਅੱਜ 54ਵੇਂ ਵਰ੍ਹੇ 'ਚ ਦਾਖਲ ਹੋ ਚੁੱਕੇ ਹਨ। ਸਲਮਾਨ ਦਾ ਜਨਮ 27ਦਸਬੰਰ 1965 ਨੂੰ ਇੰਦੋਰ 'ਚ ਹੋਇਆ। ਸਲਮਾਨ ਖਾਨ ਆਪਣੀ ਤਾਜ਼ਾ ਰਿਲੀਜ਼ 'ਦਬੰਗ 3' ਦੀਆਂ ਚਿੰਤਾਵਾਂ ਤੋਂ ਦੂਰ ਅੱਜ ਆਪਣਾ ਜਨਮਦਿਨ ਮਨਾਉਣ ਵਾਲੇ ਹਨ। ਇਸ ਮੌਕੇ ਉਨ੍ਹਾਂ ਨੂੰ ਸਭ ਤੋਂ ਖਾਸ ਤੋਹਫਾ ਅਰਪਿਤਾ ਖਾਨ ਵੱਲੋਂ ਮਿਲਣ ਵਾਲਾ ਹੈ।

ਦੱਸ ਦੇਈਏ ਕਿ ਅਰਪਿਤਾ ਅਜੇ ਗਰਭਵਤੀ ਹੈ। ਖਬਰ ਇਹ ਹੈ ਕਿ ਅਰਪਿਤਾ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਕਹਿਣ ਦੀ ਕੋਈ ਲੋੜ ਨਹੀਂ ਕਿ ਇਸ ਤੋਂ ਸਪੈਸ਼ਲ ਤੋਹਫਾ ਸਲਮਾਨ ਲਈ ਕੋਈ ਦੂਜਾ ਨਹੀਂ ਹੋ ਸਕਦਾ। ਅਰਪਿਤਾ ਖਾਨ ਸ਼ਰਮਾ ਦੀ ਪ੍ਰੈਗਨੈਂਸੀ ਕਾਰਨ ਹੀ ਇਸ ਸਾਲ ਸਲਮਾਨ ਖਾਨ ਨੇ ਜਨਮਦਿਨ ਮਨਾਉਣ ਵਾਲੀ ਥਾਂ 'ਚ ਤਬਦੀਲੀ ਕੀਤੀ ਹੈ। ਸਲਮਾਨ ਦੇ ਜਨਮਦਿਨ 'ਤੇ ਹਰ ਸਾਲ ਬਹੁਤ ਧੂਮ ਹੁੰਦੀ ਹੈ। ਹਰ ਸਾਲ ਸਲਮਾਨ ਦੇ ਪਨਵੇਲ ਵਾਲੇ ਫਾਰਮਹਾਊਸ 'ਤੇ ਮਨਾਇਆ ਜਾਂਦਾ ਹੈ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਇਸ 'ਚ ਸ਼ਾਮਲ ਹੁੰਦੀਆਂ ਹਨ। ਇਸ ਸਾਲ ਇਹ ਪਾਰਟੀ ਮੁੰਬਈ 'ਚ ਹੀ ਸੋਹੇਲ ਦੇ ਘਰ 'ਚ ਰੱਖੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਖਾਨ ਖਾਨਦਾਨ ਲਈ 27 ਦਸੰਬਰ 2019 ਦੋਹਰੀ ਸੈਲੀਬ੍ਰੇਸ਼ਨ ਦਾ ਦਿਨ ਹੋਵੇਗਾ ਕਿਉਂਕਿ ਇਸ ਦਿਨ ਖਾਨਦਾਨ 'ਚ ਇਕ ਹੋਰ ਮੈਂਬਰ ਸ਼ਾਮਲ ਹੋਣ ਵਾਲਾ ਹੈ।


Tags: Salman KhanArpita KhanDeliverSecond ChildBhaijaanBirthdayBollywood Celebrity

About The Author

sunita

sunita is content editor at Punjab Kesari